ਡਾ. ਅੰਬੇਦਕਰ ਦਾ ਦ੍ਰਿਸ਼ਟੀਕੋਣ ਪੂਰੀ ਦੁਨੀਆਂ ਦਾ ਮਾਰਗ ਦਰਸ਼ਕ : ਡੀ.ਸੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ 129ਵੇਂ ਜਨਮ ਦਿਨ ਮੌਕੇ ਉਨਾਂ ਦੇ ਬੁੱਤ

File photo

ਮੋਗਾ, 14 ਅਪ੍ਰੈਲ (ਅਮਜਦ ਖ਼ਾਨ) : ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ 129ਵੇਂ ਜਨਮ ਦਿਨ ਮੌਕੇ ਉਨਾਂ ਦੇ ਬੁੱਤ ਤੇ ਫੁੱਲ ਭੇਂਟ ਕਰਕੇ ਉਨਾਂ ਵੱਲੋਂ ਦੇਸ਼ ਨੂੰ ਸੰਵਿਧਾਨ ਰੂਪੀ ਦਿੱਤੀ ਅੱਦੁਤੀ ਦੇਣ ਲਈ ਸਿਜਦਾ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਇਕ ਦੂਰਅੰਦੇਸ਼ ਵਿਅਕਤੀ ਸਨ,

ਜਿੰਨਾਂ ਨੇ ਗਰੀਬੀ ਅਤੇ ਪੱਖਪਾਤ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਮਾਨਤਾ, ਨਿਆਂ ਅਤੇ ਸੁਤੰਤਰਤਾ ਬਾਰੇ ਉਨਾਂ ਦਾ ਦ੍ਰਿਸ਼ਟੀਕੋਨ ਭਾਰਤੀਆਂ ਅਤੇ ਵਿਸਵ ਭਰ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਪ੍ਰੇਮੀਆਂ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸਤਵੰਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਆਦਿ ਸ਼ਾਮਲ ਸਨ।