ਇਲਾਕੇ 'ਚ ਲੋੜਵੰਦ ਪਰਵਾਰਾਂ ਨੂੰ ਮਿਲਣਗੇ ਮੁਫ਼ਤ ਗੈਸ ਸਿਲੰਡਰ
ਭਾਰਤ ਸਰਕਾਰ ਵੱਲੋਂ “ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ” ਤਹਿਤ ਲੋੜਵੰਦ ਪਰਿਵਾਰਾਂ ਨੂੰ ਤਿੰਨ-ਤਿੰਨ ਮੁਫਤ ਗੈਸ ਸਿਲੰਡਰ ਦਿੱਤੇ ਜਾ ਰਹੇ ਹਨ। ਇਸ ਸਬੰਧੀ
File photo
ਮੋਰਿੰਡਾ, 14 ਅਪ੍ਰੈਲ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੋੜ) : ਭਾਰਤ ਸਰਕਾਰ ਵੱਲੋਂ “ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ” ਤਹਿਤ ਲੋੜਵੰਦ ਪਰਿਵਾਰਾਂ ਨੂੰ ਤਿੰਨ-ਤਿੰਨ ਮੁਫਤ ਗੈਸ ਸਿਲੰਡਰ ਦਿੱਤੇ ਜਾ ਰਹੇ ਹਨ। ਇਸ ਸਬੰਧੀ ਸਨਰਾਈਜ ਇੰਡੇਨ ਮੋਰਿੰਡਾ ਵਲੋਂ ਸੁਖਵੀਰ ਸਿੰਘ ਸਿੱਧੂ ਨੇ ਦਸਿਆ ਕਿ ਕਰਫਿਊ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਸੋਈ ਗੈਸ ਸਬੰਧੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਮੁਫਤ ਗੈਸ ਸਿਲੰਡਰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਦੀ ਗੈਸ ਭਰਾਈ ਦੇ ਬਰਾਬਰ ਦੀ ਕੀਮਤ ਉਪਰੋਕਤ ਯੋਜਨਾ ਤਹਿਤ ਆਉਂਦੇ ਲੋੜਵੰਦ ਪਰਿਵਾਰਾਂ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ। ਇਸ ਤਰ੍ਹਾਂ ਮਈ ਮਹੀਨੇ ਵਿੱਚ ਦੂਜੇ ਗੈਸ ਸਿਲੰਡਰ ਦੀ ਭਰਾਈ ਲਈ ਕੇਂਦਰ ਸਰਕਾਰ ਵੱਲੋਂ ਦੂਜੀ ਕਿਸ਼ਤ ਖਾਤਾਧਾਰਕਾਂ ਦੇ ਖਾਤੇ ਵਿੱਚ ਪਾ ਦਿਤੀ ਜਾਵੇਗੀ।