ਪੰਚਕੂਲਾ ਦੇ 412 ਪ੍ਰਵਾਸੀ ਮਜ਼ਦੂਰਾਂ ਨੂੰ 9 ਵੱਡੇ ਰੈਣ ਬਸੇਰਿਆਂ 'ਚ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਹੋਵੇਗੀ ਮਜ਼ਦੂਰਾਂ ਦੀ ਸਿਹਤ ਜਾਂਚ

ਪੰਚਕੂਲਾ ਦੇ 412 ਪ੍ਰਵਾਸੀ ਮਜ਼ਦੂਰਾਂ ਨੂੰ 9 ਵੱਡੇ ਰੈਣ ਬਸੇਰਿਆਂ 'ਚ ਰਖਿਆ

ਪੰਚਕੂਲਾ 14, ਅਪ੍ਰੈਲ (ਪੀ. ਪੀ. ਵਰਮਾ): ਪੰਚਕੂਲਾ ਦੇ 412 ਪ੍ਰਵਾਸੀ ਮਜ਼ਦੂਰਾਂ ਨੂੰ 9 ਬਣਾਏ ਗਏ ਵੱਡੇ ਰੈਣ ਬਸੇਰਿਆਂ ਵਿਚ ਰੱਖਿਆ ਗਿਆ ਅਤੇ ਇਨ੍ਹਾਂ ਮਜ਼ਦੂਰਾਂ ਦੀ ਰੋਜ਼ਾਨਾ ਸਿਹਤ ਵਿਭਾਗ ਵਲੋਂ ਸਿਹਤ ਜਾਂਚ ਹੋਵੇਗੀ ਅਤੇ ਇਨ੍ਹਾਂ ਨੂੰ ਰੋਜ਼ਾਨਾ ਸਵੇਰੇ ਯੋਗਾ ਵੀ ਕਰਵਾਇਆ ਜਾਵੇਗਾ ਤਾਂਕਿ ਇਹ “ਯੋਗ ਤੋਂ ਯੋਧਾ ਬਣ ਸਕਣ।


ਇਸ ਗੱਲ ਦਾ ਪ੍ਰਗਟਾਵਾ ਪੰਚਕੂਲਾ ਦੇ ਐੱਸਡੀਐਮ ਧੀਰਜ ਚਹਿਲ ਨੇ ਕੀਤਾ। ਉਨ੍ਹਾਂ ਦਸਿਆ ਕਿ ਇਨ੍ਹਾਂ ਦੇ ਰੈਣ ਬਸੇਰਿਆਂ ਨੂੰ ਰੋਜ਼ਾਨਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਨਿਰੰਤਰ ਤੌਰ ਉਤੇ ਪੋਸ਼ਟਿਕ ਖਾਣਾ ਵੀ ਦਿਤਾ ਜਾ ਰਿਹਾ ਹੈ। ਐਸਡੀਐਮ ਧੀਰਜ ਚਹਿਲ ਨੇ ਦਸਿਆ ਕਿ ਇਹ ਰੈਣ ਬਸੇਰੇ ਬਰਵਾਲਾ ਅਤੇ ਪੰਚਕੂਲਾ ਦੇ ਸੈਕਟਰ-29, ਸੈਕਟਰ-20, ਸੈਕਟਰ-25 ਤੋਂ ਇਲਾਵਾ ਪਿੰਡ ਮੜਾਂਵਾਲਾ, ਪਿੰਜ਼ੌਰ, ਰਾਮਗੜ੍ਹ, ਕਾਲਕਾ, ਸਕੇਤਰੀ ਅਤੇ ਰਾਏਪੁਰਰਾਣੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਣਾਏ ਗਏ ਹਨ।


ਐਸਡੀਐਮ ਧੀਰਜ ਚਹਿਲ ਨੇ ਦਸਿਆ ਕਿ ਅੱਜ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਅਤੇ ਹੋਰ ਕਈ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇਨ੍ਹਾਂ ਰੈਣ ਬਸੇਰਿਆਂ ਦਾ ਦੌਰਾ ਵੀ ਕੀਤਾ ਅਤੇ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਦਸਿਆ ਕਿ ਉਹ ਮੂੰਹ ਉਤੇ ਮਾਸਕ ਪਾ ਕੇ ਰੱਖਣ, ਇਕ ਦੂਜੇ ਤੋਂ ਸਮਾਜਕ ਦੂਰੀ ਬਣਾ ਕੇ ਰੱਖਣ, ਇਨ੍ਹਾਂ ਨੂੰ ਦਸਿਆ ਗਿਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੋਜ਼ਾਨਾ ਖਾਣੇ ਦੇ ਨਾਲ ਸੰਤਰਾ, ਨਿੰਬੂ ਅਤੇ ਵਿਟਾਮਨ ਸੀ ਦੀਆਂ ਗੋਲੀਆਂ ਵੀ ਦਿਤੀਆਂ ਜਾਣਗੀਆਂ।