ਪ੍ਰਧਾਨ ਮੰਤਰੀ ਆਰਥਕ ਚਿੰਤਾਵਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੇ : ਸ਼ਿਵ ਸੈਨਾ/ਐਨ.ਸੀ.ਪੀ.

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਆਰਥਕ ਚਿੰਤਾਵਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੇ : ਸ਼ਿਵ ਸੈਨਾ/ਐਨ.ਸੀ.ਪੀ.

ਪ੍ਰਧਾਨ ਮੰਤਰੀ ਆਰਥਕ ਚਿੰਤਾਵਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੇ : ਸ਼ਿਵ ਸੈਨਾ/ਐਨ.ਸੀ.ਪੀ.

ਮੁੰਬਈ, 14 ਅਪ੍ਰੈਲ:  ਸ਼ਿਵ ਸੈਨਾ ਅਤੇ ਐਨਸੀਪੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਤ ਕਰਨ ਦੌਰਾਨ ਆਰਥਕ ਚਿੰਤਾਵਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੇ ਹਨ। ਇਨ੍ਹਾਂ ਦੋਹਾਂ ਪਾਰਟੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੰਬੋਧਨ ਵਿਚ ਕਮੀ ਸੀ ਕਿਉਂਕਿ ਉਨ੍ਹਾਂ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਤਾਲਾਬੰਦੀ ਕਾਰਨ ਸੱਭ ਤੋਂ ਜ਼ਿਆਦਾ ਪ੍ਰਭਾਵਤ ਲੋਕਾਂ ਤੇ ਗ਼ਰੀਬਾਂ ਲਈ ਰਾਹਤ ਪੈਕੇਜ ਲਈ ਕੋਈ ਉਪਾਅ ਨਹੀਂ ਦੱਸੇ। ਸ਼ਿਵ ਸੈਨਾ ਦੇ ਤਰਜਮਾਨ ਮਨੀਸ਼ਾ ਕਯਾਂਡੇ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸ਼ੁਕਰ ਹੈ ਕਿ ਉਨ੍ਹਾਂ ਇਸ ਵਾਰ ਥਾਲੀ ਵਜਾਉਣ ਜਾਂ ਦੀਵੇ ਬਾਲਣ ਜਿਹਾ ਕੋਈ ਕੰਮ ਨਹੀਂ ਕੀਤਾ।

ਮਹਾਰਾਸ਼ਟਰ ਦੇ ਮੰਤਰੀ ਅਤੇ ਐਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਮੋਦੀ ਨੇ ਗ਼ਰੀਬਾਂ ਦੀ ਮਦਦ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, 'ਉਨ੍ਹਾਂ ਤਾਲਾਬੰਦੀ ਕਾਰਨ ਸੱਭ ਤੋਂ ਜ਼ਿਆਦਾ ਪ੍ਰਭਾਵਤ ਗ਼ਰੀਬਾਂ, ਗ਼ੈਰਜਥੇਬੰਦ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ ਕੋਈ ਪੈਕੇਜ ਦਾ ਐਲਾਨ ਨਹੀਂ ਕੀਤਾ। ਕਿਤੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ।' ਪਾਰਟੀ ਦੇ ਇਕ ਹੋਰ ਬੁਲਾਰੇ ਮਹੇਸ਼ ਤਾਪਸ਼ੇ ਨੇ ਕਿਹਾ ਕਿ ਅਜਿਹੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਦੇਸ਼ ਦੇ ਸਾਹਮਣੇ ਖੜੀਆਂ ਆਰਕਕ ਚਿੰਤਾਵਾ ਬਾਰੇ ਗੱਲ ਕਰਨਗੇ।