ਭੁੱਖ ਹੜਤਾਲ 'ਤੇ ਬੈਠੇ ਕੌਂਸਲਰ ਪਰਮਿੰਦਰ ਪਾਸ਼ਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੁੱਖ ਹੜਤਾਲ 'ਤੇ ਬੈਠੇ ਸਥਾਨਕ ਵਾਰਡ ਨੰਬਰ-15 ਦੇ ਕੌਂਸਲਰ ਤੇ ਅਕਾਲੀ ਦਲ 'ਐੱਸ.ਸੀ. ਵਿੰਗ' ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪਾਸ਼ਾ ਨੂੰ ਬੀਤੀ ਰਾਤ ਥਾਣਾ

File photo

ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ/ਗੁਰਦੇਵ ਸਿੰਘ) : ਭੁੱਖ ਹੜਤਾਲ 'ਤੇ ਬੈਠੇ ਸਥਾਨਕ ਵਾਰਡ ਨੰਬਰ-15 ਦੇ ਕੌਂਸਲਰ ਤੇ ਅਕਾਲੀ ਦਲ 'ਐੱਸ.ਸੀ. ਵਿੰਗ' ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪਾਸ਼ਾ ਨੂੰ ਬੀਤੀ ਰਾਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਵਾਰਡ 'ਚ ਰਾਸ਼ਨ ਦੀ ਵੰਡ ਨੂੰ ਲੈ ਕੇ 'ਪਾਸ਼ਾ' ਪਿਛਲੇ 7 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ।

ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਤੇਜਿੰਦਰਪਾਲ ਸਿੰਘ ਅਨੁਸਾਰ 12 ਅਪ੍ਰੈਲ 2020 ਨੂੰ ਦਫ਼ਤਰ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਸ਼ਿਕਾਇਤ ਪ੍ਰਾਪਤ ਹੋਈ ਕਿ ਪਰਮਿੰਦਰ ਪਾਸ਼ਾ ਵਾਰਡ ਨੰਬਰ-15 ਵਿਚ ਬੈਠਾ ਹੈ। ਵਾਰਡ ਨੰਬਰ-15 'ਚ ਗੁਰਮੀਤ ਸਿੰਘ ਐਸਡੀਓ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮ. ਸ੍ਰੀ ਮੁਕਤਸਰ ਸਾਹਿਬ ਜੋ ਕਿ ਰਾਸ਼ਨ ਵੰਡ ਰਹੇ ਸਨ

ਤਾਂ ਜਦੋਂ ਉਹ ਵੈਰੀਫਿਕੇਸ਼ਨ ਕਰਨ ਗਏ ਤਾਂ ਪਰਮਿੰਦਰ ਪਾਸ਼ਾ ਨੇ ਐਸ.ਡੀ.ਓ. ਗੁਰਮੀਤ ਸਿੰਘ ਨੂੰ ਬੇਲੋੜਾ ਜਵਾਬ ਦੇ ਕੇ ਡਿਊਟੀ ਵਿਚ ਰੁਕਾਵਟ ਪਾਈ। ਅਜਿਹਾ ਕਰ ਕੇ ਪਾਸ਼ਾ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਥਾਣਾ ਸਿਟੀ ਪੁਲਿਸ ਨੇ ਪਰਮਿੰਦਰ ਪਾਸ਼ਾ ਨੂੰ ਗ੍ਰਿਫ਼ਤਾਰ ਕਰ ਕੇ ਅ/ਧ 188,353,186 ਆਈਪੀਸੀ51 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਰਮਿੰਦਰ ਪਾਸ਼ਾ ਜੇਲ੍ਹ 'ਚ ਵੀ ਭੁੱਖ ਹੜਤਾਲ 'ਤੇ ਬੈਠੇ ਹਨ ਤੇ ਇਸ ਗੱਲ 'ਤੇ ਅੜੇ ਹਨ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਭੁੱਖ ਹੜਤਾਲ ਜਾਰੀ ਰੱਖਣਗੇ।