ਚੱਬੇਵਾਲ ਦੀਆਂ ਮੰਡੀਆਂ ਵਿਚ ਕਣਕ ਖ਼ਰੀਦ ਪ੍ਰਬੰਧ ਪੁਖ਼ਤਾ, ਕਿਸਾਨਾਂ ਨੂੰਨਹੀਂ ਆਵੇਗੀ ਸਮੱਸਿਆ: ਡਾ. ਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੱਬੇਵਾਲ ਦੀਆਂ ਮੰਡੀਆਂ ਵਿਚ ਕਣਕ ਖ਼ਰੀਦ ਪ੍ਰਬੰਧ ਪੁਖ਼ਤਾ, ਕਿਸਾਨਾਂ ਨੂੰ ਨਹੀਂ ਆਵੇਗੀ ਸਮੱਸਿਆ: ਡਾ. ਰਾਜ

mandi

ਹੁਸ਼ਿਆਰਪੁਰ, 15 ਅਪ੍ਰੈਲ (ਥਾਪਰ): ਕੋਰੋਨਾ ਵਾਇਰਸ ਦੇ ਕਾਰਨ ਪਸਰੇ ਸੰਨਾਟੇ ਵਿਚ ਅੱਜ ਤੋਂ ਕਣਕ ਮੰਡੀਆਂ ਵਿਚ ਕੁਝ ਹਲਚਲ ਸ਼ੁਰੂ ਹੋ ਗਈ ਹੈ। ਮੰਡੀਆਂ ਵਿਚ ਕਣਕ ਦੀ ਖ਼ਰੀਦ ਨੂੰ ਮੰਜ਼ੂਰੀ ਦੇ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿਤੀ ਹੈ। ਮੰਡੀਆਂ ਵਿਚ ਪੁਰਾਣੇ ਦਿਨਾਂ ਸਰੀਖੀ ਗਹਿਮਾਗਹਿਮੀ ਤੇ ਨਹੀਂ ਹੈ ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੀ ਆਮਦ ਦੀ ਦਸਤਕ ਸੁਣਾਈ ਦੇ ਰਹੀ ਹੈ। ਇਸ ਕਾਰਨ ਮੰਡੀ ਬੋਰਡ ਅਤੇ ਹੋਰਨਾਂ ਸਬੰਧਿਤ ਸਰਕਾਰੀ ਵਿਭਾਗਾਂ ਦੁਆਰਾਂ ਮੰਡੀਆਂ ਵਿਚ ਇੰਤਜ਼ਾਮਾਤ ਦਰੁਸਤ ਕੀਤੇ ਜਾ ਰਹੇ ਹਨ।


ਅੱਜ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਅਪਣੇ ਹਲਕੇ ਦੀ ਚੱਬੇਵਾਲ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਤਹਿਤ ਉਨ੍ਹਾਂ ਨੇ ਮੰਡੀ ਵਿਚ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਖਾਸ ਤੌਰ ਉਤੇ ਕੋਰੋਨਾ ਤੋਂ ਬਚਾਅ ਸਬੰਧੀ ਕੀਤੇ ਗਏ ਸਪੈਸ਼ਲ ਪ੍ਰਬੰਧਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਲਈ।
ਡਾ. ਰਾਜ ਨੇ ਪ੍ਰਬੰਧਾਂ ਉਤੇ ਸੰਤੁਸ਼ਟੀ ਜਾਹਿਰ ਕੀਤੀ ਅਤੇ ਕਿਹਾ ਕਿ ਚੱਬੇਵਾਲ ਦੀਆਂ ਮੰਡੀਆਂ ਵਿਚ ਪਹੁੰਚਣ ਵਾਲੇ ਹਰ ਕਿਸਾਨ ਦੀ ਮਿਹਨਤ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ, ਨਾਲ ਹੀ ਮੰਡੀ ਵਿਚ ਕੋਰੋਨਾ ਪ੍ਰਤੀ ਸਾਵਧਾਨੀਆਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇਗੀ। ਮੰਡੀ ਵਿੱਚ ਸੋਸ਼ਲ ਡਿਸਟੇਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਮਾਸਕ, ਸਾਬਣ, ਸੈਨੇਟਾਈਜ਼ਰ ਮੁਹਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਬਾਥਰੂਮ ਦੀ ਸਫ਼ਾਈ ਕਰ ਸੇਨੇਟਾਈਜ਼ ਕਰਣ ਦੀ ਪ੍ਰਕੀਰਿਆ ਮਿੱਥੇ ਅੰਤਰਾਲ ਉਤੇ ਵਾਰ-ਵਾਰ ਕੀਤੀ ਜਾਵੇਗੀ। ਪਿਛਲੇ ਤਿੰਨ ਸਾਲਾਂ ਤੋਂ ਹਰ ਕਣਕ ਦੇ ਸੀਜਨ ਵਿਚ ਡਾ. ਰਾਜ ਦੁਆਰਾ ਮੰਡੀ ਵਿਚ ਮੰਜੀ ਮੁਹਿੰਮ ਚਲਾਈ ਜਾਂਦੀ ਹੈ ਜਿਸ ਵਿਚ ਉਹ ਬੈਠਣ ਲਈ ਮੰਜੀਆਂ, ਪੱਖੀਆਂ, ਠੰਡਾਂ ਪਾਣੀ, ਫਰਸਟ ਏਡ ਕਿੱਟ, ਐਂਬੂਲੈਂਸ ਤੇ ਫ਼ਾਇਰ ਬ੍ਰਿਗੇਡ ਵੈਨ ਉਪਲਬਧ ਕਰਵਾਉਦ ੇਹਨ।


ਉਨ੍ਹਾਂ ਕਿਹਾ ਕਿ ਇਸ ਵਾਰ ਸੋਸ਼ਲ ਡਿਸਟੇਂਸਿੰਗ ਦੇ ਮੱਦੇਨਜ਼ਰ ਮੰਜੀਆਂ ਨਹੀਂ ਬਲਕਿ ਕੁਝ ਕੁਰਸੀਆਂ-ਪੀੜੀਆਂ ਰੱਖੀਆਂ ਜਾਣਗੀਆਂ। ਉਨ੍ਹਾਂ ਅਪਣੇ ਕਿਸਾਨ ਵੀਰਾਂ ਨੂੰ ਸੰਦੇਸ਼ ਦਿਤਾ ਕਿ ਮੰਡੀਆਂ ਵਿਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ। ਇਸ ਮੌਕੇ ਮੰਡੀ ਅਧਿਕਾਰੀ ਰਜਿੰਦਰ ਸਿੰਘ, ਮੰਡੀ ਸਕੱਤਰ ਸੁੱਚਾ ਸਿੰਘ, ਆੜਤੀ ਸੰਤੋਖ, ਰਾਜੀਵ ਭਾਰਦਵਾਰ, ਰਕੇਸ਼ ਕੁਮਾਰ, ਪੱਪੀ, ਪਿੰਡ ਚੱਬੇਵਾਲ ਤੋਂ ਸ਼ਿਵਰੰਜਨ ਰੋਮੀ, ਪਰਮਿੰਦਰ ਸਿੰਘ, ਦਿਲਬਾਗ ਸਿੰਘ ਤੇ ਕਿਸਾਨ ਭਰਾ ਵੀ ਮੌਜੂਦ ਸਨ।