ਸਿਆਸੀ ਕਿੜਾਂ ਕੱਢ ਰਹੇ ਅਕਾਲੀ ਆਗੂ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ: ਹਰਪਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸੀ ਕਿੜਾਂ ਕੱਢ ਰਹੇ ਅਕਾਲੀ ਆਗੂ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨ: ਹਰਪਾਲ ਸਿੰਘ

image

ਅੰਮ੍ਰਿਤਸਰ 15 ਅਪਰੈਲ (ਸੁਖਵਿੰਦਰਜੀਤ ਸਿੰਘ ਬਹੋੜੂÎ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ-ਸਕੱਤਰ  ਹਰਪਾਲ ਸਿੰਘ ਵੇਰਕਾ ਨੇ ਸਾਬਕਾ ਮੰਤਰੀ ਬਿਰਕਮ ਸਿੰਘ ਮਜੀਠੀਆ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਰਕਾਰ ਵੇਲੇ ਇਨਾਂ ਨੇ ਮੇਰੇ ਤੇ ਕਬੂਤਰਬਾਜ਼ੀ ਅਤੇ ਕਤਲ ਦੇ ਪਰਚੇ ਦਰਜ ਕਰਵਾਏ ਜੋ ਕੈਪਟਨ ਸਰਕਾਰ ਆਉਣ ਤੇ ਜਾਂਚ ਪੜਤਾਲ ਕਰਵਾਉਣ ਉਪਰੰਤ ਰੱਦ ਹੋਏ। ਮੇਰਾ ਹਲਕਾ ਨਵਜੋਤ ਸਿੰਘ ਸਿੱਧੂ ਦਾ ਹੈ। ਮੇਰੀ ਪਤਨੀ ਹਲਕਾ ਵੇਰਕਾ ਦੀ ਵਾਰਡ ਤੋਂ ਕੌਂਸਲਰ ਹੈ । ਸਾਡਾ ਪਰਵਾਰ ਟਕਸਾਲੀ ਕਾਂਗਰਸੀ ਹੈ। ਵੇਰਕਾ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਗੁਰਮਤ ਸਮਾਗਮ ਕਰਵਾਂਉਦਾ ਹਾਂ। ਜਿਸ ਵਿਚ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਅਕਸਰ ਸ਼ਾਮਲ ਹੁੰਦੇ ਰਹੇ ਹਨ।
ਮੇਰੇ ਨਾਲ ਮਜੀਠੀਆ ਦੀ ਸਿਆਸੀ ਅਣਬਣ ਹੈ। ਇਸ ਵਲੋਂ ਕਰਵਾਏ ਝੂਠੇ ਪਰਚਿਆਂ ਕਾਰਨ ਮੈ ਹਾਈ ਕੋਰਟ ਤੇ ਬਰੀ ਹੋਇਆ ਹਾਂ। ਚੌਣਾਂ ਸਮੇ ਕੈਪਟਨ ਅਮਰਿੰਦਰ ਸਿੰਘ ਸਾਡੇ ਘਰ ਆਏ ਸੀ ਅਤੇ ਉਨ੍ਹਾਂ ਨੂੰ ਸਮੁੱਚੀ ਸਥਿਤੀ ਤੋਂ ਜਾਣੂ ਕਰਵਾਇਆ ਸੀ ਕਿ ਬਿਕਰਮ ਸਿੰਘ ਮਜੀਠੀਆ ਤੇ ਹਿਮਾਇਤੀਆਂ ਪਰਚੇ ਦਰਜ ਕਰਵਾਏ ਹਨ? ਉਸ ਸਮੇ ਕੈਪਟਨ ਸਾਹਿਬ ਨੇ ਭਰੋਸਾ ਦਿਤਾ ਸੀ ਕਿ ਕਾਂਗਰਸ ਸਰਕਾਰ ਬਣਨ ਉਤੇ ਸੱਭ ਝੂਠੇ ਪਰਚੇ ਰੱਦ ਹੋਣਗੇ। ਵੇਰਕਾ ਨੇ ਦਸਿਆ ਕਿ ਮੇਰੇ ਨਾਲ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਦੇ ਬੇਟੇ ਨੇ ਵੀ ਅਫ਼ਸੋਸ ਕੀਤਾ ਸੀ ਕਿ ਮੈਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿਤਾ ਹੈ ਅਤੇ ਮੈਂ ਉਨ੍ਹਾਂ ਵੀ ਮਜੀਠੀਆ ਬਾਰੇ ਦਸਿਆ ਸੀ ਤੇ ਉਨ੍ਹਾਂ ਕਿਹਾ ਸੀ ਕਿ ਹੁਣ ਫਿਰ ਹਰਪਾਲ ਸਿੰਘ ਨੂੰ ਮਰਵਾ ਹੀ ਦੇਣਾ ਹੈ। ਮਾਸਟਰ ਹਰਪਾਲ ਸਿੰਘ ਨੇ ਦੋਸ਼ ਲਾਇਆ ਕਿ ਸਿੱਖੀ ਦੀ ਬੇੜਾ ਗਰਕ ਕਰਨ ਵਿਚ ਮਜੀਠੀਆ ਵੀ ਬਾਦਲਾਂ ਨਾਲ ਬਰਾਬਰ  ਦਾ ਜ਼ੁੰਮੇਵਾਰ ਹੈ । ਹਰਪਾਲ ਸਿੰਘ ਵੇਰਕਾ ਨੇ ਮਜੀਠੀਆ ਤੇ ਡਰੱਗਜ ਵਕਾਉਣ ਅਤੇ ਪੰਜਾਬੀ ਗੱਭਰੂਆਂ ਦਾ ਬੇੜਾ ਗਰਕ ਕਰਨ ਦੇ ਦੋਸ਼ ਵੀ ਲਾਏ।


ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਮੇਰਾ ਜਾਂ ਮੇਰੇ ਪਰਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਉਹ ਜੁੰਮੇਵਾਰ ਹੋਣਗੇ। ਉਕਤ ਤੋਂ ਛੁੱਟ   ਹਰਪਾਲ ਸਿੰਘ ਵੇਰਕਾ ਨੇ ਵਾਰਡ ਨੂੰਰ 21 ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆਂ। ਰਾਸ਼ਨ ਵੰਡਣ ਦਾ ਕੰਮ ਲਾਕਡਾਊਨ ਤਕ ਜਾਰੀ ਰਹੇਗਾ, ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਹੀ ਆਉਣ ਦਿਤੀ ਜਾਵੇਗੀ। ਰਾਸ਼ਨ ਵੰਡਣ ਦਾ ਕੰਮ ਨਿਰੰਤਰ ਜਾਰੀ ਹੈ। ਘਰੇਲੂ ਵਸਤਾਂ ਵਿਚ ਕਮੀ ਨਹੀਂ ਆਉਣ ਦਿਤੀ ਜਾਵੇਗੀ। ਵੇਰਕਾ ਅਨੁਸਾਰ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਦਾ ਜਿੱਥੇ ਸਸਕਾਰ ਕੀਤਾ ਗਿਆ ਸੀ,  ਉਹ 10 ਕਨਾਲ ਜ਼ਮੀਨ ਸਾਂਝੇ  ਮੁਸ਼ਕਰਤਾ ਖਾਤਾ ਚੋ ਦੇ ਦਿਤੀ ਹੈ।


ਹੁਣ ਇਥੇ ਉਨ੍ਹਾਂ ਦਾ ਪਰਵਾਰ ਮ੍ਰਿਤਕ ਨਿਰਮਲ ਸਿੰਘ ਖਾਲਸਾ ਦੀ ਯਾਦਗਾਰ ਜਾਂ ਜਿਸ ਤਰਾਂ ਵੀ ਉਹ ਚਾਹੁਣ, ਇਸ ਦੀ ਵਰਤੋ ਕਰ ਸਕਦੇ ਹਨ ।  ਇਹ ਜ਼ਮੀਨ ਸਾਂਝੇ ਮੁਸ਼ਕਰਤਾ ਖਾਤੇ ਵਿਚੋਂ ਦਿਤੀ ਗਈ, ਇਸ ਦਾ ਬਜਾਰੀ ਮੁੱਲ 2 ਕਰੋੜ ਹੈ । ਇਹ ਪਿੰਡ ਵੇਰਕਾ ਦੀ ਜ਼ਮੀਨ ਫ਼ਤਿਹਗੜ ਸ਼ੁਕਰ ਰੋਡ ਉਤੇ ਸਥਿਤ ਹੈ।