ਅੰਮ੍ਰਿਤਸਰ: BSF ਨੇ ਡਰੋਨ 'ਤੇ ਕੀਤੀ ਫਾਇਰਿੰਗ, ਤਲਾਸ਼ੀ ਦੌਰਾਨ ਖੇਤ 'ਚੋਂ ਬਰਾਮਦ ਹੋਈ 3.2 ਕਿਲੋ ਹੈਰੋਇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼

photo

 

ਅੰਮ੍ਰਿਤਸਰ: ਅੰਮ੍ਰਿਤਸਰ 'ਚ ਸ਼ਨੀਵਾਰ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਮੁੱਲਾਕੋਟ ਦੇ ਭਾਰਤੀ ਖੇਤਰ 'ਚ ਦਾਖਲ ਹੋਇਆ ਡਰੋਨ ਪਿੰਡ ਬੱਚੀਵਿੰਡ ਦੇ ਕਣਕ ਦੇ ਖੇਤ 'ਚ ਬੈਗ ਸੁੱਟ ਕੇ ਵਾਪਸ ਮੁੜ ਗਿਆ। ਹਾਲਾਂਕਿ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ਨੂੰ ਗੋਲੀਬਾਰੀ ਕਰਕੇ ਡੇਗਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਵੱਲੋਂ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਵੱਡਾ ਬੈਗ ਮਿਲਿਆ, ਜਿਸ ਵਿੱਚੋਂ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ: ਆਈਪੀਐਲ ਮੈਚਾਂ 'ਚ ਸੱਟੇਬਾਜ਼ੀ ਕਰ ਰਹੇ 3 ਵਿਅਕਤੀਆਂ ਤੋਂ ਤਿੰਨ ਕਾਂਸਟੇਬਲਾਂ ਨੇ ਮੰਗੀ ਰਿਸ਼ਵਤ, ਮੁਅੱਤਲ

ਬੀਐਸਐਫ ਦੇ ਬੁਲਾਰੇ ਅਨੁਸਾਰ ਅੰਮ੍ਰਿਤਸਰ ਸੈਕਟਰ ਹੈੱਡਕੁਆਰਟਰ ਦੇ ਅਧੀਨ ਜਵਾਨ 15 ਅਗਸਤ ਨੂੰ ਤੜਕੇ 3.21 ਵਜੇ ਸਰਹੱਦੀ ਖੇਤਰ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬਾਰਡਰ ਅਬਜ਼ਰਵਿੰਗ ਪੋਸਟ (ਬੀਓਪੀ) ਮੁੱਲਾਕੋਟ ਖੇਤਰ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ। ਜਵਾਨਾਂ ਨੇ ਤੁਰੰਤ ਡਰੋਨ 'ਤੇ ਗੋਲੀਬਾਰੀ ਕੀਤੀ। ਇਸੇ ਦੌਰਾਨ ਬੀਐਸਐਫ ਜਵਾਨਾਂ ਨੇ ਪਿੰਡ ਬੱਚੀਵਿੰਡ ਦੇ ਇੱਕ ਖੇਤ ਵਿੱਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਉੱਥੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ: USA ਰਹਿੰਦੇ ਪਤੀ ਤੋਂ ਤੰਗ ਆ ਕੇ ਨਰਸ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਤਲਾਸ਼ੀ ਦੌਰਾਨ ਫੋਰਸ ਦੇ ਜਵਾਨਾਂ ਨੂੰ ਪਿੰਡ ਬੱਚੀਵਿੰਡ  ਵਿੱਚ ਇੱਕ ਕਣਕ ਦੇ ਖੇਤ ਵਿੱਚੋਂ ਇੱਕ ਵੱਡੀ ਬੋਰੀ ਪਈ ਮਿਲੀ। ਜਿਸ ਦੇ ਅੰਦਰੋਂ ਤਿੰਨ ਪੈਕੇਟ (3.2 ਕਿਲੋ) ਹੈਰੋਇਨ ਬਰਾਮਦ ਹੋਈ। ਜਿਸ ਦੇ ਨਾਲ ਇੱਕ ਲੋਹੇ ਦੀ ਮੁੰਦਰੀ ਅਤੇ ਇੱਕ ਚਮਕੀਲਾ ਪੱਟੀ ਜੁੜੀ ਹੋਈ ਸੀ। ਪੁਲਸ ਦੇ ਨਾਲ-ਨਾਲ ਫੋਰਸ ਦੇ ਜਵਾਨ ਪੂਰੇ ਇਲਾਕੇ 'ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ, ਤਾਂ ਜੋ ਜੇਕਰ ਡਰੋਨ ਕਿਤੇ ਹੋਰ ਡਿੱਗਿਆ ਹੈ ਤਾਂ ਉਸ ਨੂੰ ਵੀ ਬਰਾਮਦ ਕੀਤਾ ਜਾ ਸਕੇ।