ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਵਿਦਿਆਰਥੀ ਦੀ ਕੁੱਟਮਾਰ, ਪੁਲਿਸ ਨੇ 10 ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਵਿਦਿਆਰਥੀਆਂ ਵਿਚਾਲੇ ਕੁੱਟਮਾਰ ਦੀ ਵੀਡੀਓ ਆਈ ਸੀ ਸਾਹਮਣੇ
ਮੋਗਾ: ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਪੋਸਟ ਨੂੰ ਲੈ ਕੇ ਕੁਝ ਦਿਨ ਪਹਿਲਾਂ ਮੋਗਾ ਦੇ ਸੈਕਰਡ ਹਾਰਟ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਾਲੇ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਸੀ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਇਸ ਮਾਮਲੇ ਵਿਚ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ 3 ਅਣਪਛਾਤੇ ਵਿਦਿਆਰਥੀਆਂ ਸਣੇ ਕੁੱਲ 10 ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੁਲਿਸ ਨੇ ਨਾਕੇ 'ਤੇ ਤਲਾਸ਼ੀ ਦੌਰਾਨ ਰੋਕਿਆ ਕੈਂਟਰ : ਡਰਾਈਵਰ ਸੀਟ ਹੇਠੋਂ 2 ਕਿਲੋ 800 ਗ੍ਰਾਮ ਅਫੀਮ ਬਰਾਮਦ, ਮਾਮਲਾ ਦਰਜ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ 11 ਅਪ੍ਰੈਲ ਦੀ ਘਟਨਾ ਹੈ। ਜਿਸ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਉਹ 12ਵੀਂ ਨਾਨ ਮੈਡੀਕਲ ਦਾ ਵਿਦਿਆਰਥੀ ਹੈ ਜਦਕਿ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹ 12ਵੀਂ ਕਾਮਰਸ ਦੇ ਵਿਦਿਆਰਥੀ ਹਨ। ਪੁਲਿਸ ਨੇ ਪੀੜਤ ਵਿਦਿਆਰਥੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਫ਼ਸਲਾਂ ਅਜੇ ਖੇਤਾਂ ਵਿੱਚ ਹਨ ਜਦਕਿ ਹੋਏ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ : ਮੰਤਰੀ ਹਰਭਜਨ ਸਿੰਘ ਈਟੀਓ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰੁਪਿੰਦਰਪਾਲ ਸਿੰਘ ਢਿੱਲੋਂ (17) ਪੁੱਤਰ ਇੰਦਰਪਾਲ ਸਿੰਘ ਢਿੱਲੋਂ ਵਾਸੀ ਬੁੱਟਰ ਕਲਾਂ ਨੇ ਕਿਹਾ ਕਿ ਉਹ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। 11 ਅਪ੍ਰੈਲ ਨੂੰ ਸਕੂਲ ਤੋਂ ਛੁੱਟੀ ਹੋਣ ’ਤੇ ਜਦੋਂ ਉਹ ਸਕੂਲ ਤੋਂ ਨਿਕਲਿਆਂ ਤਾਂ ਇਸ਼ਨੀਤ ਸਿੰਘ ਨੇ ਉਸ ਨੂੰ ਰੋਕ ਲਿਆ, ਉਸ ਨਾਲ 15-20 ਲੜਕੇ ਹੋ ਵੀ ਸਨ।
ਇਹ ਵੀ ਪੜ੍ਹੋ: ਵਿਸਾਖੀ ਮੌਕੇ ਵੈਨਕੂਵਰ ਸਥਿਤ ਗੁਰੂ ਘਰ ਵਿਖੇ ਨਤਮਸਤਕ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਉਸ ਨੇ ਕਿਹਾ ਕਿ ਜਿਹੜੀ ਉਸ ਨੇ ਇੰਸਟਾਗ੍ਰਾਮ ’ਤੇ ਸਟੋਰੀ ਪਾਈ ਸੀ ਉਹ ਕਿਉਂ ਪਾਈ ਅਤੇ ਤੂੰ ਜਾਣਬੁੱਝ ਕੇ ਸਾਨੂੰ ਲਗਾ ਕੇ ਸਟੋਰੀਆਂ ਪਾਉਂਦਾ ਹੈ। ਇਸ ਦੌਰਾਨ ਇਸ਼ਨੀਤ ਸਿੰਘ ਨੇ ਉਸ ਦਾ ਫੋਨ ਖੋਹ ਲਿਆ ਅਤੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ਉੱਤੇ ਸੁੱਟ ਦਿੱਤਾ। ਇਸ ਦੇ ਨਾਲ ਹੀ ਸੰਨਵੀਰ ਸਿੰਘ ਵਾਸੀ ਡਾਲਾ, ਮਨਰਾਜ ਸਿੰਘ ਵਾਸੀ ਲੰਢੇਕੇ, ਜੋਧਪਾਲ ਸਿੰਘ ਚੰਦ ਨਵਾਂ, ਗੁਰਕੀਰਤ ਸਿੰਘ ਵਾਸੀ ਮੋਗਾ, ਗੁਰਵੀਰ ਸਿੰਘ, ਰਵਿੰਦਰ ਸਿੰਘ ਅਤੇ ਹੋਰਨਾਂ ਅਣਪਛਾਤਿਆਂ ਨੇ ਉਸ ਨੂੰ ਕੇਸਾਂ ਤੋਂ ਫੜ੍ਹ ਲਿਆ ਅਤੇ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੀ ਪੱਗ ਵੀ ਉਤਰ ਗਈ। ਪੁਲਿਸ ਨੇ ਧਾਰਾ 323, 341, 148,149 ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਜੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।