Lok Sabha Elections: ਟਿਕਟ ਕੱਟੇ ਜਾਣ ਤੋਂ ਬਾਅਦ ਢੀਂਡਸਾ ਭਾਣਾ ਮੰਨਦੇ ਹਨ ਜਾਂ ਫਿਰ ਮੁੜ ਅਪਣੀ ਪਾਰਟੀ ਨੂੰ ਸੁਰਜੀਤ ਕਰਦੇ ਹਨ?

ਏਜੰਸੀ

ਖ਼ਬਰਾਂ, ਪੰਜਾਬ

ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਹਾਈਕਾਂਮਡ ਵਲੋਂ ਉਨ੍ਹਾਂ ਦੀ ਟਿਕਟ ਕੱਟੇ ਜਾਣ ’ਤੇ ਕਿਸੇ ਪ੍ਰਕਾਰ ਦੀ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ

Parminder Singh Dhindsa

Lok Sabha Elections: ਅੰਮ੍ਰਿਤਸਰ  (ਪਰਮਿੰਦਰਜੀਤ): ਸਾਬਕਾ ਅਕਾਲੀ ਮੰਤਰੀ ਤੇ ਹਾਲ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਹਾਈਕਾਂਮਡ ਵਲੋਂ ਉਨ੍ਹਾਂ ਦੀ ਟਿਕਟ ਕੱਟੇ ਜਾਣ ’ਤੇ ਕਿਸੇ ਪ੍ਰਕਾਰ ਦੀ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਢੀਂਡਸਾ ਨੇ ਉਨ੍ਹਾਂ ਦੀ ਬਜਾਏ ਲੋਕ ਸਭਾ ਹਲਕਾ ਸੰਗਰੂਰ ਤੋਂ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦਿਤੇ ਜਾਣ ’ਤੇ ਇਸ ਨੂੰ ਪਾਰਟੀ ਦੀ ਮਰਜ਼ੀ ਕਰਾਰ ਦਿਤਾ। 

ਢੀਂਡਸਾ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਦੀ ਬਜਾਏ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇ ਦਿਤੀ ਹੈ। ਉਹ ਪਾਰਟੀ ਦੇ ਇਸ ਫ਼ੈਸਲੇ ’ਤੇ ਕਿਸੇ ਪ੍ਰਕਾਰ ਦੀ ਟਿਪਣੀ ਨਹੀਂ ਕਰਨਗੇ। ਬੇਹਦ ਨਿਰਾਸ਼ ਨਜ਼ਰ ਆ ਰਹੇ ਸ. ਢੀਂਡਸਾ ਨੇ ਕਿਹਾ ਕਿ ਪਾਰਟੀ ਹਾਈਕਾਂਮਡ ਦੇ ਫ਼ੈਸਲੇ ਦੇ ਬਾਰੇ ਉਹ ਫ਼ਿਲਹਾਲ ਕਿਸੇ ਪ੍ਰਕਾਰ ਦੀ ਟਿਪਣੀ ਨਹੀਂ ਕਰਨਗੇ। ਇਸ ਤੋਂ ਪਹਿਲਾਂ ਢੀਂਡਸਾ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਹੁਣ ਦੇਖਣਾ ਹੈ ਕਿ ਢੀਂਡਸਾ ਭਾਣਾ ਮੰਨਦੇ ਹਨ ਜਾਂ ਫਿਰ ਮੁੜ ਅਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮੁੜ ਸੁਰਜੀਤ ਕਰਦੇ ਹਨ।