32 ਬੰਬਾਂ ਵਾਲੇ ਬਿਆਨ ਦਾ ਮਾਮਲਾ: ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਤੋਂ ਬਾਹਰ ਆਏ ਪ੍ਰਤਾਪ ਬਾਜਵਾ, ਕਹੀ ਇਹ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੀਂ ਜਾਚ ਦਾ ਪੂਰਾ ਸਾਥ ਦੇਵਾਂਗੇ: ਪ੍ਰਤਾਪ ਬਾਜਵਾ

32 Bombs Statement Case: Pratap Bajwa came out of Mohali's Cyber ​​Crime Police Station, said this big thing

ਮੋਹਾਲੀ: ਪੰਜਾਬ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੋਹਾਲੀ ਸਾਈਬਰ ਕਰਾਈਮ ਤੋਂ ਬਾਹਰ ਆਏ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੁਲਿਸ ਨੇ ਮੇਰੇ ਤੋਂ ਲਗਾਤਾਰ 6 ਘੰਟੇ ਤੱਕ ਪੁੱਛਗਿੱਛ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈਕਿ  ਅਸੀਂ ਪੁਲਿਸ ਨੂੰ ਕਹਿੰਦੇ ਹਾਂ ਕਿ ਤੁਹਾਨੂੰ ਹਰ ਜਾਂਚ ਵਿੱਚ ਸਾਥ ਦੇਵਾਂਗੇ।
ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਅਸੀਂ ਸਰਕਾਰ ਨਾਲ ਡੱਟ ਕੇ ਲੜਾਈ ਲੜਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੇ ਪੰਜਾਬੀਆਂ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਨਾਲ ਤਿੱਖੇ ਸਵਾਲ ਕੀਤੇ ਹਨ ਅਤੇ ਮੈਂ ਡੱਟਵੇਂ ਜਵਾਬ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦਾ ਜੇਕਰ ਇਹ ਹਾਲ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਅਸੀਂ 80-90 ਦਾ ਦਹਾਕਾ ਵੀ ਦੇਖਿਆ ਹੈ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੰਵਿਧਾਨ ਵੱਲੋਂ ਦਿੱਤੇ ਗਏ ਅਹੁਦੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਦਾ ਵਿਵਹਾਰ ਬਾਰੇ ਦੱਸਣ ਦੀ ਲੋੜ ਨਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਸੱਚਾਈ ਦੀ ਲੜਾਈ ਲੜਨੀ ਹੈ। ਪ੍ਰਤਾਪ ਬਾਜਵਾ ਨੇ ਕਿਹਾ ਹੈ  ਕਿ ਸਮੁੱਚੀ ਲੀਡਰਸ਼ਿਪ ਦਾ ਮੈਂ ਧੰਨਵਾਦੀ ਹਾਂ। ਪੂਰੇ ਪੰਜਾਬੀਆਂ ਨੇ ਮੇਰਾ ਸਾਥ ਦਿੱਤਾ ਹੈ।