NCB Raid: ਸਾਬਕਾ ਅਕਾਲੀ ਸਰਪੰਚ ਗੁਰਪ੍ਰੀਤ ਸਿੰਘ ਗੋਲਡੀ ਦੇ ਘਰ ਐਨਸੀਬੀ ਨੇ ਮਾਰਿਆ ਛਾਪਾ

ਏਜੰਸੀ

ਖ਼ਬਰਾਂ, ਪੰਜਾਬ

NCB Raid: ਕਰੀਬ 5 ਘੰਟੇ ਦੀ ਤਲਾਸ਼ੀ ਤੋਂ ਬਾਅਦ ਘਰ ’ਚੋਂ ਕੁੱਝ ਨਹੀਂ ਮਿਲਿਆ

NCB raids former Akali Sarpanch Gurpreet Singh Goldy's house

 

NCB raids former Akali Sarpanch Gurpreet Singh Goldy's house: ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ’ਚ ਅਕਾਲੀ ਦਲ ਨਾਲ ਸਬੰਧਤ ਆਗੂਆਂ ਦੇ ਘਰ ਨਾਰਕੋਟਿਕ ਕੰਟਰੋਲ ਬਿਊਰੋ (ਐਨਸੀਬੀ) ਵੱਲੋ ਰੇਡ ਕੀਤੀ ਗਈ। ਇਨ੍ਹਾਂ ਵਿੱਚ ਪਿੰਡ ਭੂਰੇ, ਪਿੰਡ ਸ਼ੇਖ, ਪਿੰਡ ਮਾਨੋ ਚਾਹਲ ਤੋਂ ਇਲਾਵਾ ਪਿੰਡ ਡਾਲੇਕੇ ਵਿੱਚ ਦਿਨ ਚੜ੍ਹਦੇ ਹੀ ਰੇਡ ਕੀਤੀ ਗਈ ਜੋ ਦੁਪਹਿਰ ਕਰੀਬ ਇੱਕ ਵੱਜੇ ਤੱਕ ਚਲਦੀ ਰਹੀ।

ਇਸ ਰੇਡ ਵਿੱਚ ਕੀ ਕੁੱਝ ਮਿਲਿਆ ਜਾਂ ਇਹ ਰੇਡ ਕਿਉਂ ਕੀਤੀ ਗਈ ਇਸ ਬਾਰੇ ਮੀਡੀਆ ਨਾਲ ਕਿਸੇ ਵੀ ਅਧਿਕਾਰੀ ਜਾਂ ਅਕਾਲੀ ਆਗੂ ਨੇ ਗੱਲਬਾਤ ਨਹੀਂ। ਪਿੰਡ ਡਾਲੇਕੇ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਲਡੀ ਦੇ ਘਰ ਐਨਸੀਬੀ ਦੀਆਂ ਦੋ ਗੱਡੀਆਂ ਜਿਨ੍ਹਾਂ ਦੇ ਨੰਬਰ ਰਾਜਸਥਾਨ ਦੇ ਸਨ ਦੁਪਹਿਰ ਤੱਕ ਜਾਂਚ ਕਰਦੇ ਰਹੇ ਅਤੇ ਪੂਰੇ ਘਰ ਦੀ ਤਲਾਸ਼ੀ ਲਈ ਗਈ। ਸਾਬਕਾ ਅਕਾਲੀ ਸਰਪੰਚ ਗੁਰਪ੍ਰੀਤ ਸਿੰਘ ਗੋਲਡੀ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਸਬੰਧਤ ਹੈ।

ਨਾਰਕੋਟਿਕ ਕੰਟਰੋਲ ਬਿਊਰੋ (ਐਨਸੀਬੀ) ਦੇ ਕਿਸੇ ਵੀ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਸਰਪੰਚ ਨੇ ਵੀ ਐਨਸੀਬੀ ਦੇ ਇਸ ਛਾਪੇ ਬਾਰੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ। 

(For more news apart from Punjab Latest News, stay tuned to Rozana Spokesman)