Punjab News: ਪਿੰਡ ਬੂਟਾ ਸਿੰਘ ਵਾਲਾ ਦੀ ਪੰਚਾਇਤ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਾਇਆ ਮਤਾ

ਏਜੰਸੀ

ਖ਼ਬਰਾਂ, ਪੰਜਾਬ

ਰਾਤ ਨੂੰ 10 ਵਜੇ ਤੋਂ ਬਾਅਦ ਪਿੰਡ ਵਿਚ ਕੋਈ ਵੀ ਨਾ-ਮਾਲੂਮ (ਪ੍ਰਵਾਸੀ) ਵਿਅਕਤੀ ਗੈਰ ਕਾਨੂੰਨੀ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਗ੍ਰਾਮ ਪੰਚਾਇਤ ਉਸ ਵਿਰੁਧ ਕਾਰਵਾਈ ਕਰੇਗੀ 

Panchayat of village Buta Singh Wala passed a resolution regarding migrant laborers

 

Panchayat of village Buta Singh Wala passed a resolution regarding migrant laborers: ਇੱਕ ਵਾਰ ਫਿਰ ਪੰਜਾਬ ਦੇ ਅੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਪਿੰਡਾਂ ਵੱਲੋਂ ਹੁਕਮ ਜਾਰੀ ਕੀਤੇ ਹਨ ਪਹਿਲਾਂ ਵੀ ਮੋਹਾਲੀ ਅਧੀਨ ਪੈਂਦੇ ਦੋ ਪਿੰਡਾਂ ਦੇ ਵਿੱਚ ਇਸ ਤਰਾਂ ਦੇ ਹੁਕਮ ਪੰਚਾਇਤ ਵੱਲੋਂ ਜਾਰੀ ਕੀਤੇ ਗਏ ਸਨ ਪਿੰਡ ਬੂਟਾ ਸਿੰਘ ਵਾਲਾ ਵਿੱਚ 30 ਅਪ੍ਰੈਲ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ ਸਮਾਂ ਦਿੱਤਾ ਗਿਆ ਹੈ ਕਿ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਉ।

 ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਕਿਰਾਏ ਦੇ ਲਾਲਚ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਾਲੇ ਰੱਖ ਰਹੇ ਹਨ ਇਸ ਦੇ ਨਾਲ ਵਾਰਦਾਤਾਂ ਦਾ ਖ਼ਤਰਾ 24 ਘੰਟੇ ਬਣਿਆ ਰਹਿੰਦਾ ਹੈ। 

ਗ੍ਰਾਮ ਪੰਚਾਇਤ  ਵਲੋਂ ਪਿੰਡ ਦੇ ਸਮੂਹ ਨਿਵਾਸੀਆਂ ਦੀ ਹਾਜ਼ਰੀ ਵਿਚ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਗਰਾਊਂਡ ਵਿਚ ਇਹ ਮਤਾ ਪਾਇਆ ਗਿਆ। ਕਿ ਪੰਜਾ ਦੇ ਰਿਹਾਇਸ਼ ਏਰੀਏ ਵਿਚ ਰਹਿ ਰਹੇ ਗੈਰ ਕਾਨੂੰਨੀ ਤੌਰ ਉੱਤੇ ਪ੍ਰਵਾਸੀਆਂ ਨੂੰ ਪਿੰਡ ਦੀ ਹਦੂਦ ਤੋਂ ਬਾਹਰ ਰੱਖਿਆ ਜਾਵੇ ਤਾਂ ਜੋ ਭਵਿੱਖ ਵਿਚ ਗੈਰ ਕਾਨੂੰਨੀ ਤੌਰ ਉੱਤੇ ਰਹਿੰਦੇ ਪ੍ਰਵਾਸੀਆਂ ਵਲੋਂ ਕੀਤੇ ਜੁਰਮਾਂ ਤੋਂ, ਪਿੰਡ ਦੀਆਂ ਔਰਤਾਂ (ਧੀਆਂ, ਭੈਣਾਂ, ਮਾਵਾਂ) ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਜਿਸ ਨਾਲ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। 

ਮਤੇ ਵਿਚ ਲਿਖਿਆ ਗਿਆ ਕਿ ਜੇਕਰ ਕੋਈ ਵੀ  ਪਿੰਡ ਨਿਵਾਸੀ ਇਸ ਮਤੇ ਦੀ ਉਲੰਘਣਾਂ ਕਰਦਾ ਹੈ ਤਾਂ ਉਹ ਭਵਿੱਖ ਵਿਚ ਹੋਣ ਵਾਲੀ ਕਾਨੂੰਨੀ ਤੇ ਪੰਚਾਇਤੀ ਜੁਰਮਾਂ ਦੀ ਕੀਤੀ ਕਾਰਵਾਈ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ।

ਰਾਤ ਨੂੰ 10 ਵਜੇ ਤੋਂ ਬਾਅਦ ਪਿੰਡ ਵਿਚ ਕੋਈ ਵੀ ਨਾ-ਮਾਲੂਮ (ਪ੍ਰਵਾਸੀ) ਵਿਅਕਤੀ ਗੈਰ ਕਾਨੂੰਨੀ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਗ੍ਰਾਮ ਪੰਚਾਇਤ ਉਸ ਵਿਰੁਧ ਕਾਰਵਾਈ ਕਰੇਗੀ।