Tarn Tarn News : ਤਰਨਤਾਰਨ ’ਚ ਬੀਤੀ ਰਾਤ ਗਣੇਸ਼ ਡੇਅਰੀ ’ਤੇ 3 ਵਿਅਕਤੀਆਂ ਨੇ ਕੀਤੀ ਫ਼ਾਇਰਿੰਗ, ਵਾਰਦਾਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ
Tarn Tarn News : 50 ਲੱਖ ਰੁਪਏ ਦੀ ਫਿਰੋਤੀ ਦੀ ਕੀਤੀ ਗਈ ਸੀ ਮੰਗ, ਗੈਂਗਸਟਰ ਜੈਸਲ ਵੱਲੋਂ ਮੰਗੀ ਗਈ ਸੀ ਫਿਰੌਤੀ
Tarn Taran News in Punjabi : ਪੰਜਾਬ ਦੀ ਕਾਨੂੰਨ ਵਿਵਸਥਾ ਦਾ ਰੱਬ ਹੀ ਰਾਖਾ ਹੈ, ਦਿਨ ਹੀ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਉੱਪਰ ਸ਼ਿਕੰਜਾ ਕਸਣ ’ਚ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਗਣੇਸ਼ ਡੇਅਰੀ ’ਤੇ ਤਿੰਨ ਵਿਅਕਤੀਆਂ ਵੱਲੋਂ ਫ਼ਾਇਰਿੰਗ ਕੀਤੀ ਗਈ। ਦਰਅਸਲ ਫ਼ਾਇਰਿੰਗ ਕਰ ਕੇ ਦਹਿਸ਼ਤ ਫੈਲਾਉਣ ਦੀ ਅਸਲ ਵਜ੍ਹਾ 50 ਲੱਖ ਰੁਪਏ ਦੀ ਫਰੌਤੀ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਜੈਸਲ ਚੰਬਲ ਵੱਲੋਂ ਬੀਤੇ ਦਿਨੀਂ ਗਣੇਸ਼ ਡੇਅਰੀ ਮਾਲਕਾਂ ਪਾਸੋਂ 50 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ ਅਤੇ ਫਰੌਤੀ ਨਾ ਦੇਣ ਦੀ ਸੂਰਤ ’ਚ ਬੀਤੀ ਰਾਤ ਗੈਂਗਸਟਰਾਂ ਵੱਲੋਂ ਡੇਅਰੀ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਹਾਲ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਤਰਨ ਤਰਨ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰਾ ਨੂੰ ਖੰਗਾਲਿਆ ਜਾ ਰਿਹਾ ਹੈ।
(For more news apart from Three persons opened fire on Ganesh Dairy in Tarn Tarn last night News in Punjabi, stay tuned to Rozana Spokesman)