ਬਾਬਾ ਹਰਪ੍ਰੀਤ ਸਿੰਘ ਵਲੋਂ ਸਕੂਲ ਨੂੰ ਪਾਣੀ ਵਾਲਾ ਕੂਲਰ ਅਤੇ ਫਿਲਟਰ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਾਲਸਾ ਗਰਲਜ਼ ਹਾਈ ਸਕੂਲ ਮੋਰਿੰਡਾ ਵਿਖੇ ਪੰਥ ਰਤਨ ਸੱਚ ਖੰਡ ਵਾਸੀ ਬਾਬਾ ਹਰਬੰਸ ਸਿੰਘ ਕਾਰਸੇਵਾ ਦਿੱਲੀ ਵਾਲੇ...

school water cooler and filter donation

ਮੋਰਿੰਡਾ,15 ਮਈ (ਮੋਹਨ ਸਿੰਘ ਅਰੋੜਾ) ਸਥਾਨਕ ਖਾਲਸਾ ਗਰਲਜ਼ ਹਾਈ ਸਕੂਲ ਮੋਰਿੰਡਾ ਵਿਖੇ ਪੰਥ ਰਤਨ ਸੱਚ ਖੰਡ ਵਾਸੀ ਬਾਬਾ ਹਰਬੰਸ ਸਿੰਘ ਕਾਰਸੇਵਾ ਦਿੱਲੀ ਵਾਲੇ ਅਤੇ ਸੱਚ ਖੰਡ ਵਾਸੀ ਬਾਬਾ ਅਜੀਤ ਸਿੰਘ ਹਨਸਾਲੀ ਸਾਹਿਬ ਵਾਲਿਆ ਦੀ ਯਾਦ ਵਿਚ ਬਾਬਾ ਹਰਪ੍ਰੀਤ ਸਿੰਘ ਬੱਲ ਵਲੋਂ ਸੰਗਤ ਦੇ ਸਹਿਯੋਗ ਨਾਲ ਸਕੂਲ 'ਚ ਠੰਡੇ ਪਾਣੀ ਵਾਲਾ ਕੂਲਰ ਅਤੇ ਬਾਟਰ ਫਿਲਟਰ ਦਾਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿਸੀਪਲ ਮੈਡਮ ਮਨਜੀਤ ਕੌਰ ਨੇ ਦਸਿਆ ਕਿ ਗਰਮੀ ਦੀ ਮੌਸਮ ਨੂੰ ਦੇਖਦੇ ਹੋਏ ਅਤੇ ਸਕੂਲ ਦੇ ਬੱਚਿਆ ਨੂੰ ਬਿਮਾਰੀਆਂ ਤੋਂ ਬਚਾਅ ਰੱਖਦੇ ਹੋਏ ਬਾਬਾ ਹਰਪ੍ਰੀਤ ਸਿੰਘ ਬੱਲ ਸੰਗਤ ਦੇ ਸਹਿਯੋਗ ਨਾਲ ਸਕੂਲ ਨੂੰ ਇਕ ਠੰਡੇ ਪਾਣੀ ਵਾਲਾ ਕੂਲਰ ਅਤੇ ਬਾਟਰ ਫਿਲਟਰ ਦਾਨ ਕੀਤਾ ਗਿਆ। ਇਸ ਮੌਕੇ ਬਾਬਾ ਜੀ ਨੇ ਆਖਿਆ ਕੇ ਸਕੂਲ ਵਿਚ ਬੱਚਿਆ ਦੀ ਸਹੂਲਤ ਲਈ ਇਕ ਸਮਰਸੀ ਵੱਲ ਪੰਪ ਲਗਵਾਇਆ ਜਾਵੇਗਾ। ਇਸ ਮੌਕੇ ਬਾਬਾ ਜੀ ਨੇ ਬੋਲਦਿਆ ਆਖਿਆ ਕੇ ਮਾਨਵਤਾ ਅਤੇ ਇਨਸਾਨੀਅਤ ਅਤੇ ਲੋੜ ਮੰਦ, ਦੁਖੀਆ, ਗਰੀਬਾ ਦੀ ਮਦਦ ਕਰਨਾ ਇਨਸਾਨ ਦਾ ਪਹਿਲਾ ਫਰਜ਼ ਹੈ।

ਇਸ ਮੌਕੇ ਸਕੂਲ ਦੇ ਬਾਇਸ ਪ੍ਰਿਸੀਪਲ ਮੈਡਮ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਨੇ ਬਾਬਾ ਹਰਪ੍ਰੀਤ ਸਿੰਘ ਬੱਲ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਬਲਦੀਸ ਕੌਰ, ਅਰੁਨਾ ਰਾਣੀ,ਹਰਿੰਦਰਜੀਤ ਕੌਰ,ਕੁਲਵਿੰਦਰ ਕੌਰ, ਨੰਬਰਦਾਰ ਜਗਤਾਰ ਸਿੰਘ ਕੰਜਲਾ,ਕਰਨੈਲ ਸਿੰਘ ਜੀਤ ,ਮਨਜੀਤ ਸਿੰਘ ਧਿਮਾਨ ਤੋ ਇਲਾਵਾ ਸਕੂਲ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।