ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਬਰੀ ਹੋਣ 'ਤੇ ਦਿਤਾ ਵੱਡਾ ਬਿਆਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਰੋਡਰੇਜ ਮਾਮਲੇ ਵਿੱਚ ਬਰੀ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਅਪਣੀ ਖੁਸ਼ੀ ਜ਼ਾਹਿਰ ਕੀਤੀ ਹੈ

captain amrinder singh

ਚੰਡੀਗੜ, 15 ਮਈ : 30 ਸਾਲ ਪੁਰਾਣੇ ਪਟਿਆਲਾ ਰੋਡਰੇਜ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਸੁਪ੍ਰੀਮ ਕੋਰਟ ਨੇ ਬਰੀ ਕਰ ਦਿਤਾ ਹੈ । ਇਸ ਫ਼ੈਸਲੇ ਦੇ ਬਾਅਦ ਸਿੱਧੂ ਦੇ ਘਰ ਦੇ ਬਾਹਰ ਖੁਸ਼ਨੁਮਾ ਮਾਹੌਲ ਹੈ ਅਤੇ ਪਾਰਟੀ ਵਰਕਰਾਂ ਵਿੱਚ ਵੀ ਖੁਸ਼ੀ ਵੇਖੀ ਜਾ ਰਹੀ ਹੈ । ਇਨ੍ਹਾਂ ਹੀ ਨਹੀਂ, ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਰੋਡਰੇਜ ਮਾਮਲੇ ਵਿੱਚ ਬਰੀ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪਣੀ ਖੁਸ਼ੀ ਜ਼ਾਹਿਰ ਕੀਤੀ ਹੈ | 

ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ 'ਤੇ ਟਵੀਟ ਕਰਦੇ ਹੋਏ ਕਿਹਾ, " ਸੁਪ੍ਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ । ਸਿੱਧੂ ਦਾ ਇਸ ਕੇਸ ਵਿਚੋਂ ਬਰੀ ਹੋਣ 'ਤੇ ਪਤਾ ਚੱਲਦਾ ਹੈ ਕਿ ਨਿਆਂ ਜਿੱਤ ਗਿਆ ਹੈ । " ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਇਹ ਕਹਿੰਦਾ ਸੀ ਕਿ ਸਿੱਧੂ ਨੇ ਕੁੱਝ ਵੀ ਗਲਤ ਨਹੀਂ ਕੀਤਾ ਸੀ ਅਤੇ ਅਦਾਲਤ ਨੇ ਵੀ ਇਸ ਗੱਲ ਨੂੰ ਮੰਨਿਆ ਹੈ । 

 ਦਸਣਯੋਗ ਹੈ ਕਿ ਸੁਪ੍ਰੀਮ ਕੋਰਟ ਵਲੋਂ ਰਾਹਤ ਮਿਲਣ ਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਅਦਾਲਤ ਦਾ ਧੰਨਵਾਦ ਕੀਤਾ। ਇਸਦੇ ਨਾਲ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਅਹਿਸਾਨਮੰਦ ਹਨ । ਉਨ੍ਹਾਂ ਕਿਹਾ ਕਿ ਮੇਰੀ ਆਖਰੀ ਸਾਹ ਤਕ ਪੰਜਾਬ ਦੇ ਲੋਕਾਂ ਲਈ ਹੈ । ਫ਼ੈਸਲਾ ਆਉਣ ਦੇ ਬਾਅਦ ਮੈਂ ਰਾਹੁਲ ਗਾਂਧੀ ਨੂੰ ਮੈਸੇਜ ਕਰ ਕਿ ਕਿਹਾ ਕਿ ਨਿਆਂ ਦੀ ਜਿੱਤ ਹੋਈ ਹੈ ।