ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖਾਤਮੇ ਲਈ ਦੀਨਾਨਗਰ 'ਚ ਕਰਵਾਇਆ ਗਿਆ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਖਾਤਮਾ ਕਰਨ ਲਈ ਸਾਬਕਾ ਫ਼ੌਜ਼ੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋਂ...

Events organized in Dinanagar

ਗੁਰਦਾਸਪੁਰ, 15 ਮਈ (ਦੀਪਕ ਕੁਮਾਰ) : ਪੰਜਾਬ 'ਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਖਾਤਮਾ ਕਰਨ ਲਈ ਸਾਬਕਾ ਫ਼ੌਜ਼ੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋਂ ਬਣਾਇਆ ਜੀ.ਓ.ਜੀ ਵਿਭਾਗ ਨੇ ਜੀ ਓ ਜੀ ਮੈਂਬਰਾਂ ਨੂੰ ਜਾਗਰੂਕ ਕਰਨ ਸਬੰਧੀ ਜ਼ਿਲਾ ਪੱਧਰੀ ਸਮਾਰੋਹ ਦੀਨਾਨਗਰ 'ਚ ਆਯੋਜਨ ਕੀਤਾ ਗਿਆ।

ਇਸ ਸਮਾਰੋਹ 'ਚ ਮੁੱਖ ਮਹਿਮਾਨ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸੀਨੀਅਰ ਵਾਈਸ ਚੇਅਰਮੈਨ ਜੀ.ਓ.ਜੀ ਲੈਫਟੀਨੈਂਟ ਜਰਨਲ ਟੀ.ਐਸ ਸ਼ੇਰਗਿੱਲ (ਰੀਟਾ), ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਅਤੇ ਵਿਸ਼ੇਸ਼ ਤੌਰ ਤੇ ਚੇਅਰਮੈਨ ਮੇਜਰ ਜਰਨਲ ਐਸ.ਪੀ.ਐਸ ਗਰੇਵਾਲ (ਰਿਟਾ) ਪਹੁੰਚੇ ,ਸਮਾਰੋਹ ਦੋਰਾਨ ਵੱਖ-ਵੱਖ ਬੁਲਾਰਿਆਂ ਵਲੋਂ ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਸਬੰਧੀ ਅਪਣੇ ਵਿਚਾਰ ਪੇਸ਼ ਕੀਤੇ ਗਏ। 

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੀਨੀਅਰ ਵਾਈਸ ਚੇਅਰਮੈਨ ਅਤੇ ਸੀਐਮ ਸਲਾਹਕਾਰ ਲੈਫਟੀਨੈਂਟ ਜਰਨਲ ਟੀ ਐਸ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਜਿਲ੍ਹੇ ਗੁਰਦਾਸਪੁਰ ਦੇ ਸਾਰੇ ਜੀ.ਓ.ਜੀ. ਅਤੇ ਸਮੂਹ ਸਰਪੰਚਾਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਅਤੇ ਪਿੰਡ 'ਚ ਹੋਏ ਕੰਮਾਂ ਬਾਰੇ ਜਾਣਕਾਰੀ ਹਾਸਿਲ ਕਰਨਾ ਹੈ। ਉਹਨਾਂ ਨੇ ਦਸਿਆ ਕਿ ਸਾਡਾ ਕੰਮ ਹੈ ਸਰਕਾਰ ਦੇ ਲਈ ਕੰਨਾਂ ਅਤੇ ਅੱਖਾਂ ਦਾ ਕੰਮ ਕਰਨਾ।

 

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿੱਸ ਕਾਹਲੋਂ ਨੇ ਦਸਿਆ ਕਿ ਜੋ ਜੀਓਜੀ ਗੁਰਦਾਸਪੁਰ 'ਚ ਕੰਮ ਕਰ ਰਹੇ ਸਨ। ਉਹਨਾਂ ਨੂੰ ਅੱਜ ਮੁੱਖ ਮੰਤਰੀ ਸਲਾਹਕਾਰ ਵਲੋਂ ਦਿਸ਼ਾ ਨਿਰਦੇਸ ਦਿਤੇ ਗਏ ਹਨ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਕੇ ਪੰਜਾਬ ਚ ਨਸ਼ਾ ਮੁਕਤ, ਭ੍ਰਿਸ਼ਟਾਚਾਰ ਖਤਮ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਸਬੰਧੀ ਕਿਵੇਂ ਪ੍ਰੇਰਤ ਕਰਨਾ ਹੈ।