ਰਿਟਾਇਰ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕਰ ਕੇ ਤਕਨੀਕੀ ਸਿਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਉ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮੌਕੇ ਮੰਤਰੀ ਜੀ ਨਾ ਹੋਣ ਕਰ ਕੇ ਖਰੜ ਦੇ ਨਾਇਬ ਤਹਿਸੀਲਦਾਰ ਹਰਿੰਦਰ ਜੀਤ ਸਿੰਘ ਦੇ ਮੰਗ ਪਤਰ ਲੈਣ ਤੋਂ ਬਾਅਦ ਮੁਲਾਜ਼ਮਾਂ ਨੇ ਧਰਨਾ ਸਮਾਪਤ ਕੀਤਾ।

PROTEST

ਖਰੜ (ਡੈਵਿਟ ਵਰਮਾ) : ਅੱਜ ਖਰੜ ਵਿਚ ਪੰਜਾਬ ਭਰ ਤੋਂ ਸੈਂਕੜਿਆ ਦੀ ਗਿਣਤੀ ਵਿਚ ਰਿਟਾਇਰ ਬਿਜਲੀ ਮੁਲਾਜ਼ਮਾਂ ਵਲੋ ਕਾਲੇ ਚੋਲੇ ਪਾ ਕੇ ਅਤੇ ਹੱਥਾਂ ਦੇ ਵਿਚ ਕਾਲੇ ਝੰਡੇ ਲੈ ਕੇ ਪੰਜਾਬ ਦੇ ਤਕਨੀਕੀ ਸਿਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦੇ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮੰਤਰੀ ਜੀ ਨਾ ਹੋਣ ਕਰ ਕੇ ਖਰੜ ਦੇ ਨਾਇਬ ਤਹਿਸੀਲਦਾਰ ਹਰਿੰਦਰ ਜੀਤ ਸਿੰਘ ਦੇ ਮੰਗ ਪਤਰ ਲੈਣ ਤੋਂ ਬਾਅਦ ਮੁਲਾਜ਼ਮਾਂ ਨੇ ਧਰਨਾ ਸਮਾਪਤ ਕੀਤਾ।

ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਿਟਾਇਰ ਬਿਜਲੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਜਨਰਲ ਸਕਤਰ ਧੰਵਨਤ ਸਿੰਘ ਭੱਠਲ ਪੰਜਾਬ ਸਰਕਾਰ ਨੂੰ ਦੋ ਜੂਨ ਤਕ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀ ਆਪਣੇ ਹੱਕਾਂ ਲਈ ਦੋ ਜੂਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਉ ਪੰਜਾਬ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਰਿਟਾਇਰ ਬਿਜਲੀ ਮੁਲਾਜਮਾਂ ਵਲੋ ਕੀਤਾ ਜਾਏਗਾ ਅਤੇ ਇਸ ਤੋਂ ਬਾਅਦ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਨੂੰ ਸਾਡੀ ਯੂਨੀਅਨ ਦੇ ਵੱਲੋ ਮਜਬੂਰਨ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਲੈਵਲ ਤੋਂ ਤਿਖਾ ਸੰਘਰਸ਼ ਕੀਤਾ ਜਾਏਗਾ।

ਦੂਜੇ ਪਾਸੇ ਜਦੋਂ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਨਾਲ ਇਸ ਵਾਰੇ ਗਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਨਾਂ ਦੀ ਇਹ ਮੰਗ ਮੈਂ ਜਲਦ ਤੋ ਜਲਦ ਪੰਜਾਬ ਸਰਕਾਰ ਤਕ ਪਹੁੰਚਾਵਾਂਗਾ।