ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਜਿਥੇ ਬੱਚਿਆਂ ਦੀ ਗਿਣਤੀ 1700 ਤੋਂ ਵੱਧ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿਆਸਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 1700 ਹੈ। ਜੋ ਕਿ ਪੂਰੇ ਪੰਜਾਬ ਦੇ ਕਿਸੇ ਵੀ ਪ੍ਰਾਇਮਰੀ ਸਕੂਲ...

Punjab Government School

ਲੁਧਿਆਣਾ, ਗਿਆਸਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 1700 ਹੈ। ਜੋ ਕਿ ਪੂਰੇ ਪੰਜਾਬ ਦੇ ਕਿਸੇ ਵੀ ਪ੍ਰਾਇਮਰੀ ਸਕੂਲ ਵਿਚ ਨਹੀਂ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੇ ਚੇਅਰਮੈਨ ਬਲਬੀਰ ਸਿੰਘ, ਸਕੂਲ ਦੀ ਮੁੱਖ ਅਧਿਆਪਕਾ ਨੀਸ਼ਾ ਰਾਣੀ ਨੇ ਇਕ ਵਿਸ਼ੇ 'ਤੇ ਗੱਲਬਾਤ ਦੌਰਾਨ ਦਸਿਆ ਕਿ ਜਦੋਂ ਉਨ੍ਹਾਂ ਨੇ ਸਕੂਲ 'ਚ ਮੁੱਖ ਅਧਿਆਪਕਾਂ ਦਾ ਅਹੁਦਾ ਸੰਭਾਲਿਆ ਸੀ ਤਾਂ ਸਕੂਲ ਵਿਚ ਬੱਚਿਆਂ ਦੀ ਗਿਣਤੀ 1200 ਹੋ ਚੁੱਕੀ ਸੀ ਜੋ ਕਿ ਵਧਦੇ-ਵਧਦੇ 1700 ਦੇ ਨੇੜੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾ ਇਸ ਸਕੂਲ 'ਚ ਸਿਰਫ਼ 5 ਕਮਰੇ ਹੁੰਦੇ ਸਨ ਅਤੇ ਕੁੱਝ ਬੱਚੇ ਖੁੱਲ੍ਹੇ ਆਸਮਾਨ ਦੇ ਥੱਲੇ ਪੜ੍ਹਾਈ ਕਰਦੇ ਸਨ। ਬੱਚਿਆਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਸਮਾਜ ਸੇਵੀ ਸੰਸਥਾ ਰਾਊਂਡ ਟੇਬਲ ਇੰਡੀਆ ਓਸਵਾਲ ਫਾਊਂਡੇਸ਼ਨ ਅਤੇ ਵਰਧਮਾਨ ਗਰੁੱਪ ਨਾਲ ਸੰਪਰਕ ਕਰਨਾ

ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਸਾਡੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 1700 ਤੋਂ ਵੱਧ ਹੈ ਅਤੇ ਬਾਹਰ ਬੈਠ ਕੇ ਪੜ੍ਹਨਾ ਪੈਂਦਾ ਹੈ। ਇਹ ਤਿੰਨੋਂ ਸਮਾਜ ਸੇਵੀ ਸੰਸਥਾਵਾਂ ਨੇ ਮੁੱਖ ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਦੀ ਇਸ ਨਿਵੇਦਨ ਨੂੰ ਸਵਿਕਾਰ ਕਰਦੇ ਹੋਏ ਸਕੂਲ 'ਚ ਕਮਰੇ ਬਣਾਉਣੇ ਸ਼ੁਰੂ ਕਰ ਦਿਤੇ। ਇਸ ਕੜ੍ਹੀ 'ਚ ਵਰਧਮਾਨ ਗਰੁੱਪ ਨੇ ਇਕ 14 ਕਮਰਿਆਂ ਦਾ ਬਲਾਕ ਬਣਾਇਆ, ਜਿਸ ਦੀ ਲਾਗਤ ਲਗਭਗ 1 ਕਰੋੜ 85 ਲੱਖ ਆਈ ਹੈ ਅਤੇ ਆਧੁਨਿਕ ਸੁਵਿਧਾ ਨਾਲ ਲੈਸ ਹੈ। ਇਸ ਤੋਂ ਇਲਾਵਾ ਓਸਵਾਲ ਫ਼ਾਊਂਡੇਸ਼ਨ ਦੁਆਰਾ ਸਕੂਲ 'ਚ ਮਿਡ ਡੇ ਮੀਲ ਦੇ ਖਾਣੇ ਨੂੰ ਬਣਾਉਣ ਵਾਸਤੇ ਇਕ ਰਸੋਈ  ਬਣਾਈ ਹੈ ਅਤੇ ਸਕੂਲ 'ਚ ਸਮਾਰਟ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ।