ਦੂਲੋ ਨੇ ਵੀ ਸ਼ਰਾਬ ਦੇ ਮਾਲੀ ਘਾਟੇ ਦੀ ਜਾਂਚ ਦੀ ਮੰਗ ਦਾ ਕੀਤਾ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਵਿਧਾਇਕ ਰਾਜਾ ਵੜਿੰਗ ਵਲੋਂ ਮੁੱਖ ਸਕੱਤਰ 'ਤੇ ਸ਼ਰਾਬ ਕਾਰੋਬਾਰ 'ਚ ਹਿੱਸੇਦਾਰੀ ਅਤੇ ਸੂਬੇ 'ਚ 3 ਸਾਲਾਂ

File Photo

ਚੰਡੀਗੜ੍ਹ, 14 ਮਈ (ਗੁਰਉਪਦੇਸ਼ ਭੁੱਲਰ): ਕਾਂਗਰਸ ਵਿਧਾਇਕ ਰਾਜਾ ਵੜਿੰਗ ਵਲੋਂ ਮੁੱਖ ਸਕੱਤਰ 'ਤੇ ਸ਼ਰਾਬ ਕਾਰੋਬਾਰ 'ਚ ਹਿੱਸੇਦਾਰੀ ਅਤੇ ਸੂਬੇ 'ਚ 3 ਸਾਲਾਂ ਦੌਰਾਨ ਸ਼ਰਾਬ ਦੇ ਮਾਲੀਏ 'ਚ ਪਏ ਘਾਟੇ ਦੀ ਜਾਂਚ ਨੂੰ ਲੈ ਕੇ ਹੁਣ ਪੰਜਾਬ ਕਾਂਗਰਸ ਦੇ ਇਕ ਹੋਰ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਅਪਣੀ ਰਾਏ ਦਿਤੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਪੈਸੇ 'ਚ ਹੋਏ ਘਾਟੇ ਦੀ ਸੀ.ਬੀ.ਆਈ. ਜਾਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜਾਂਚ ਹੋਣੀ ਚਾਹੀਦੀ ਹੈ। ਇਸ ਘਾਟੇ ਲਈ ਜ਼ਿੰਮੇਵਾਰੀ ਤੈਅ ਕਰ ਕੇ ਬਣਦੀ ਕਾਰਵਾਈ ਵੀ ਸਮੇਂ ਸਿਰ ਜ਼ਰੂਰੀ ਹੈ ਤਾਂ ਜੋ ਭਵਿੱਖ 'ਚ ਸੂਬੇ ਨੂੰ ਅਜਿਹਾ ਘਾਟਾ ਨਾ ਝਲਣਾ ਪਵੇ।

ਕਾਂਗਰਸ ਦੇ ਹੀ ਦੋ ਮੰਤਰੀਆਂ ਵਿਚਕਾਰ ਹੋਈ ਤਲਖ਼ੀ ਬਾਰੇ ਦੂਲੋ ਨੇ ਕਿਹਾ ਕਿ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਪਰ ਮੁੱਖ ਮੰਤਰੀ ਅਤੇ ਪਾਰਟੀ ਨੂੰ ਚਾਹੀਦਾ ਹੈ ਕਿ ਇਸ ਵਿਵਾਦ ਨੂੰ ਸੁਲਝਾਇਆ ਜਾਵੇ ਕਿਉਂਕਿ ਸੂਬਾ ਕੋਰੋਨਾ ਦੇ ਗਹਿਰੇ ਸੰਕਟ 'ਚ ਹੈ। ਇਸ 'ਚ ਸਰਕਾਰ ਅਤੇ ਅਫ਼ਸਰਾਂ 'ਚ ਵਧੀਆ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਪੰਜਾਬ 'ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਣ ਅਤੇ ਪਿਛਲੇ ਦਿਨੀਂ ਫੜੀਆਂ ਸ਼ਰਾਬ ਦੀ ਫ਼ੈਕਟਰੀ ਦੇ ਮਾਮਲੇ ਦੀ ਵੀ ਵਿਸ਼ੇਸ਼ ਜਾਂਚ ਕਰਵਾਉਣ ਦੀ ਮੰਗ ਕੀਤੀ।