ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦਾ ਦਿਹਾਂਤ
ਸ਼ੁੱਕਰਵਾਰ ਨੂੰ ਉਹਨਾਂ ਨੂੰ ਸਾਹ ਵਿਚ ਤਕਲੀਫ਼ ਹੋਣ ਕਰ ਕੇ ਫੋਰਟਿਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ
Ex-Union minister RL Bhatia dies of Covid-19 in Amritsar
ਅੰਮ੍ਰਿਤਸਰ : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ ਹੋ ਗਈ। ਉਹ 99 ਸਾਲ ਦੇ ਸਨ। ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਆਰ.ਐਲ. ਭਾਟੀਆ ਬਿਹਾਰ ਅਤੇ ਕੇਰਲ ਦੇ ਰਾਜਪਾਲ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ 5 ਵਾਰੀ ਐਮ.ਪੀ. ਵੀ ਰਹਿ ਚੁੱਕੇ ਹਨ।
ਸ਼ੁੱਕਰਵਾਰ ਨੂੰ ਉਹਨਾਂ ਨੂੰ ਸਾਹ ਵਿਚ ਤਕਲੀਫ਼ ਹੋਣ ਕਰ ਕੇ ਫੋਰਟਿਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਹਨਾਂ ਦੀ ਸਿਹਤ ਵਿਚ ਸੁਧਾਰ ਨਹੀਂ ਹੋ ਸਕਿਆ ਅਤੇ ਉਹਨਾਂ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਭਾਟੀਆ ਰਾਜਨੀਤੀ ਵਿਚ ਆਪਣੇ ਸਾਫ ਅਕਸ ਲਈ ਜਾਣੇ ਜਾਂਦੇ ਸਨ। ਉਹ 23 ਜੂਨ 2004 ਤੋਂ 10 ਜੁਲਾਈ 2008 ਤੱਕ ਕੇਰਲਾ ਦੇ ਰਾਜਪਾਲ ਅਤੇ 10 ਜੁਲਾਈ 2008 ਤੋਂ 28 ਜੂਨ 2009 ਤੱਕ ਬਿਹਾਰ ਦੇ ਰਾਜਪਾਲ ਰਹੇ। ਭਾਟੀਆ 1992 ਵਿਚ ਪੀਵੀ ਨਰਸਿਮਹਾ ਦੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਸਨ।