BSF ਜਵਾਨਾਂ ਨੇ ਸਰਹੱਦ ਤੋਂ ਕਬੂਤਰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਬੂਤਰ ਦੇ ਪੈਰਾਂ ਵਿਚ ਪਾਈ ਲਾਲ ਰੰਗ ਦੀ ਝਾਂਜਰ 'ਤੇ ਲਿਖਿਆ ਸੀ ਨੰਬਰ (0318- 4692885)

BSF jawans capture pigeons from border

 

 ਗੁਰਦਾਸਪੁਰ: ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਮੇਤਲਾ ਤੇ ਤਾਇਨਾਤ ਜਵਾਨਾਂ  ਨੇ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਕਬੂਤਰ ਨੂੰ (BSF jawans capture pigeons from border) ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੀਐੱਸਐੱਫ (BSF jawans capture pigeons from border)  ਦੀ 89 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਦੀ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਇੱਕ ਸ਼ੱਕੀ ਕਬੂਤਰ ਨੂੰ ਵੇਖਿਆ। ਜਵਾਨਾਂ ਵੱਲੋਂ ਜੱਦੋ-ਜਹਿਦ ਕਰਨ ਉਪਰੰਤ ਕਬੂਤਰ ਨੂੰ (BSF jawans capture pigeons from border)  ਕਾਬੂ ਕੀਤਾ ਗਿਆ।

ਫੜ੍ਹੇ ਗਏ ਕਬੂਤਰ ਦੇ ਖੰਭਾਂ 'ਤੇ ਪੀਲਾ ਰੰਗ ਲਗਾਇਆ ਹੋਇਆ ਸੀ। ਬੀਐੱਸਐੱਫ (BSF jawans capture pigeons from border) ਦੇ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਹੋਇਆਂ ਦੱਸਿਆ ਕਿ ਇਸ ਕਬੂਤਰ ਦੇ ਪੈਰ ਵਿਚ ਇਕ ਲਾਲ ਰੰਗ ਦੀ ਝਾਂਜਰ ਬੰਨੀ ਹੋਈ ਸੀ। ਜਿਸ 'ਤੇ ਨੰਬਰ 0318 _4692885 ਲਿਖਿਆ ਹੋਇਆ ਸੀ ਅਤੇ ਇਕ ਪੰਛੀ ਦੀ ਫੋਟੋ ਅੰਕਿਤ ਸੀ।

 

ਅਧਿਕਾਰੀਆਂ ਨੇ ਕਿਹਾ ਕਿ ਕਬੂਤਰ (BSF jawans capture pigeons from border) ਨੂੰ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਸਬੰਧੀ ਡੇਰਾ ਬਾਬਾ ਨਾਨਕ ਇਸ ਫੜ੍ਹੇ ਗਏ ਬਲਾਕ ਦੇ ਸਬੰਧਤ ਜੀਵ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐੱਸਐੱਫ ਵੱਲੋਂ ਫੜ੍ਹਿਆ ਗਿਆ ਕਬੂਤਰ ਉਨ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।