ਤਪਾ ਨੇੜੇ ਵਾਪਰਿਆ ਵੱਡਾ ਹਾਦਸਾ, ਇਕੋ ਪ੍ਰਵਾਰ ਦੇ ਤਿੰਨ ਜੀਆਂ ਸਮੇਤ ਚਾਰ ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕਾਂ 'ਚ ਇਕ ਬੱਚਾ ਵੀ ਸ਼ਾਮਲ

photo

 

ਤਪਾ ਮੰਡੀ: ਬਰਨਾਲਾ ਦੇ ਤਪਾ ਮੰਡੀ ਤੋਂ ਤਿੰਨ ਕਿਲੋਮੀਟਰ ਦੂਰ ਮਹਿਤਾ ਅਤੇ ਘੁੰਨਸ ਵਿਚਕਾਰ ਭਿਆਨਕ ਹਾਦਸਾ  ਵਾਪਰ ਗਿਆ। ਇਥੇ ਇਕ ਤੇਜ਼ ਰਫ਼ਤਾਰ ਕਾਰ ਨੇ 2 ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਇਕ ਬੱਚੇ ਅਤੇ ਮਹਿਲਾ ਸਮੇਤ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿਚ ਮਾਰੇ ਗਏ ਤਿੰਨ ਮ੍ਰਿਤਕ ਇਕੋ ਪ੍ਰਵਾਰ ਦੇ ਸਨ। ਜਾਣਕਾਰੀ ਅਨੁਸਾਰ ਕਾਰ ਨੇ ਮੋਟਰਸਾਈਕਲਾਂ ਨੂੰ ਟੱਕਰ ਮਾਰਨ ਤੋਂ ਬਾਅਦ ਉਹਨਾਂ ਨੂੰ ਅੱਧਾ ਕਿਲੋਮੀਟਰ ਦੂਰ ਘੜੀਸ ਕੇ ਲੈ ਗਈ ਅਤੇ ਅੱਗੇ ਡਿਵਾਈਡਰ ’ਚ ਫਸ ਗਈ।

ਇਹ ਵੀ ਪੜ੍ਹੋ: ਡਿਊਟੀ ਦੌਰਾਨ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਵਿਗੜੀ ਸਿਹਤ, ਹੋਈ ਮੌਤ  

ਹਾਦਸੇ ਨੂੰ ਦੇਖ ਕੇ ਖੇਤਾਂ ’ਚ ਕੰਮ ਕਰਦੇ ਕਿਸਾਨ-ਮਜ਼ਦੂਰ ਅਤੇ ਹੋਰ ਲੋਕ ਇਕੱਠੇ ਹੋ ਗਏ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਮੋਟਰਸਾਈਕਲ ਸਵਾਰ ਬੇਅੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੱਟੂ ਦੀ ਮੌਤ ਹੋ ਗਈ ਅਤੇ ਦੂਸਰੇ ’ਤੇ ਸਵਾਰ ਪਤੀ-ਪਤਨੀ ਅਤੇ ਬੱਚੀ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮਿਆਂਮਾਰ 'ਚ ਤਬਾਹੀ ਮਚਾਉਣ ਤੋਂ ਬਾਅਦ ਭਾਰਤ 'ਚ ਵੀ ਅਪਣਾ ਅਸਰ ਵਿਖਾਵੇਗਾ ਮੋਚਾ ਤੂਫਾਨ, ਚਿਤਾਵਨੀ ਜਾਰੀ

ਹਾਦਸੇ ਕਾਰਨ ਆਵਾਜਾਈ ਵੀ ਰੁਕ ਗਈ, ਜਿਸ ਤੋਂ ਬਾਅਦ ਐੱਸ. ਐੱਚ. ਓ ਕਰਨ ਸ਼ਰਮਾ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਆਵਾਜਾਈ ਬਹਾਲ ਕਰਵਾਈ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।