PSEB 12th Class Result News: 12ਵੀਂ ਦੇ 2913 ਵਿਦਿਆਰਥੀ ਪੰਜਾਬੀ ’ਚ ਹੋਏ ਫ਼ੇਲ
10 ਹਜ਼ਾਰ 274 ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ’ਚੋਂ ਹੱਥ ਤੰਗ
2913 students of 12th failed in Punjabi PSEB 12th Class Result News: ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੇ ਇਕ ਵਾਰ ਫੇਰ ਹੈਰਾਨ ਕਰ ਕੇ ਰੱਖ ਦਿਤਾ ਹੈ। ਸਾਲ-2025 ਦੇ ਨਤੀਜਿਆਂ ਵਿਚ ਇਸ ਵਾਰ ਫਿਰ 2 ਹਜ਼ਾਰ 913 ਵਿਦਿਆਰਥੀ ਜਨਰਲ ਪੰਜਾਬੀ ਵਿਸ਼ੇ ਵਿਚ ਹੀ ਫੇਲ੍ਹ ਹੋ ਗਏ। ਇਹੀ ਹਾਲ ਚੋਣਵੀਂ ਪੰਜਾਬੀ ਵਿਸ਼ੇ ਦਾ ਵੀ ਰਿਹਾ ਜਿਸ ਵਿਚ 2 ਹਜ਼ਾਰ 77 ਵਿਦਿਆਰਥੀ ਪਾਸ ਹੀ ਨਹੀਂ ਹੋ ਸਕੇ। ਹਾਲਾਂਕਿ ਇਹ ਫੇਲ੍ਹ ਫ਼ੀ ਸਦ ਬਹੁਤ ਘੱਟ ਹੈ ਪਰ ਮਾਤ-ਭਾਸ਼ਾ ਵਿਚ ਫੇਲ੍ਹ ਹੋ ਜਾਣਾ ਮੌਜੂਦਾ ਸਿਖਿਆ ਢਾਂਚੇ ’ਤੇ ਸਵਾਲ ਖੜੇ ਕਰਦਾ ਹੈ।
ਵੇਰਵਿਆਂ ਅਨੁਸਾਰ ਪੰਜਾਬੀ ਜਨਰਲ ਭਾਸ਼ਾ ਵਾਸਤੇ 2 ਲੱਖ 65 ਹਜ਼ਾਰ 9 ਵਿਦਿਆਰਥੀਆਂ ਨੇ ਪੇਪਰ ਦਿਤਾ ਸੀ ਜਿਨ੍ਹਾਂ ਵਿਚੋਂ 2 ਲੱਖ 61 ਹਜ਼ਾਰ 186 ਹੀ ਪਾਸ ਹੋ ਸਕੇ। ਹਾਲਾਂਕਿ ਸਾਰੀਆਂ ਭਾਸ਼ਾਵਾਂ ਦੇ ਨਤੀਜਿਆਂ ਦਾ ਹਾਲ ਮੰਦਾ ਹੀ ਰਿਹਾ ਜੋ ਕਿ ਨਹੀਂ ਹੋਣਾ ਚਾਹੀਦਾ। ਹਮੇਸ਼ਾ ਵਾਂਗ ਅੰਗਰੇਜ਼ੀ ਵਿਸ਼ੇ ਵਿਚ ਵੀ 10 ਹਜ਼ਾਰ 274 ਵਿਦਿਆਰਥੀ ਫੇਲ੍ਹ ਹੋਏ ਹਨ। ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2024-25 ਦੇ ਇਮਤਿਹਾਨਾਂ ਵਿਚ 17 ਹਜ਼ਾਰ 844 ਵਿਦਿਆਰਥੀਆਂ ਦੀ ਕੰਪਾਰਟਮੈਂਟ ਤੇ 5950 ਨੂੰ ਫੇਲ੍ਹ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ 20 ਹਜ਼ਾਰ 2 ਵਿਦਿਆਰਥੀ ਆਰਟਸ ਸਟਰੀਮ ਨਾਲ ਸਬੰਧਤ ਹਨ।
ਸਾਲ 2025 ਵਿਚ ਕੁਲ 22 ਵਿਸ਼ਿਆਂ ਦੀ ਪ੍ਰੀਖਿਆ ਲਈ ਗਈ ਸੀ ਜਿਨ੍ਹਾਂ ਵਿਚੋਂ 20 ਵਿਸ਼ਿਆਂ ਦਾ ਨਤੀਜਾ 100 ਫ਼ੀ ਸਦੀ ਰਿਹਾ ਹੈ। ਇਨ੍ਹਾਂ ਵਿਚੋਂ ਇਤਿਹਾਸ ਵਿਸ਼ੇ ਵਿਚ 7891 ਵਿਦਿਆਰਥੀ ਫੇਲ੍ਹ/ਕੰਪਾਰਟਮੈਂਟ ਐਲਾਨੇ ਗਏ ਹਨ ਜਦੋਂ ਕਿ ਗਣਿਤ ਵਿਸ਼ੇ ਵਿਚ 1126 ਅਤੇ ਸਿਹਤ ਤੇ ਸਰੀਰਕ ਸਿਖਿਆ ਜਿਸ ਨੂੰ ਵਿਦਿਆਰਥੀ ਕਾਰਗੁਜ਼ਾਰੀ ਵਧਾਉਣ ਵਾਸਤੇ ਲੈਂਦੇ ਹਨ, ਵਿਚ ਵੀ 1595 ਵਿਦਿਆਰਥੀ ਪਾਸ ਨਹੀਂ ਹੋ ਸਕੇ।
(For more news apart from 2913 students of 12th failed in Punjabi PSEB 12th Class Result News, stay tuned to Rozana Spokesman)