Spokesman Di Sath News : ‘ਸਪੋਕਸਮੈਨ ਦੀ ਸੱਥ' 'ਚ ਪੰਚਾਇਤ ਤੇ ਪਿੰਡ ਵਾਲਿਆਂ 'ਚ ਹੋਈ ਗਰਮਾ-ਗਰਮੀ
Spokesman Di Sath News : ‘ਸਾਡੇ ਪਿੰਡ 'ਚ 12-12 ਸਾਲ ਦੇ ਜਵਾਕ ਕਰਦੇ ਹਨ ਚਿੱਟੇ ਦਾ ਨਸ਼ਾ, ਘਰਾਂ ਬਾਹਰ ਸੁੱਟੇ ਮਿਲਦੇ ਨੇ ਟੀਕੇ'
Spokesman Di Sath News : ਰੋਜ਼ਾਨਾ ਸਪੋਕਸਮੈਨ ਸੰਪਾਦਕ ਨਿਮਰਤ ਕੌਰ ਦੀ ਅਗਵਾਈ ’ਚ ਪਹੁੰਚਿਆ ਮਲੇਰਕੋਟਲਾ ਦੇ ਪਿੰਡ ਸਰੌਦ ਵਿਚ। ਜਿੱਥੇ ਉਨ੍ਹਾਂ ਪਿੰਡਾਂ ’ਚੋਂ ਗਾਇਬ ਹੁੰਦੀ ਜਾ ਰਹੀ ਪਿੰਡ ਦੀ ਸੱਥ ਲਗਾ ਕੇ ਵਿਚਾਰਾਂ ਦੀ ਸਾਂਝ ਪਾਈ। ਜਿਸ ਵਿਚ ਪਿੰਡ ਵਾਸੀਆਂ ਨੇ ਅਪਣੇ ਪਿੰਡ ਦੀ ਦੁੱਖ ਭਰੀ ਤੇ ਤਰਸਯੋਗ ਹਾਲਤ ਸੁਣਾ ਕੇ ਕਈ ਸੱਤਾ ’ਚ ਚੂਰ ਲੀਡਰਾਂ ਨੂੰ ਉਜਾਗਰ ਕੀਤਾ। ਜਿਨ੍ਹਾਂ ਦਾ ਧਿਆਨ ਪਿੰਡ ਦੇ ਵਿਕਾਸ ਵਲ ਰੱਤੀ ਭਰ ਵੀ ਨਹੀਂ ਹੈ।
ਪਿੰਡ ਦੀ ਸੱਥ ਦੀ ਸ਼ੁਰੂਆਤ ਦੌਰਾਨ ਇਕ ਨੌਜਵਾਨ ਨੇ ਦਸਿਆ ਕਿ ਪਿੰਡ ’ਚ ਨੌਜਵਾਨ ਲਈ ਨਾ ਜਿਮ, ਨਾ ਚੰਗਾ ਖੇਡ ਗਰਾਊਂਡ ਹੈ। ਪਿੰਡ ਦਾ ਜੋ ਗਰਾਊਂਡ ਹੈ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ। ਜਿਸ ਕਾਰਨ ਪਿੰਡਾਂ ਦੇ ਨੌਜਵਾਨ ਖਿਡਾਰੀਆਂ ਨੂੰ ਖੇਡਨ ਲਈ ਲਾਗੇ ਦੇ ਪਿੰਡਾਂ ’ਚ ਜਾਣਾ ਪੈਂਦਾ ਹੈ। ਉਨ੍ਹਾਂ ਇਸ ਲਈ ਪਿਛਲੇ ਸਾਬਕਾ ਸਰਪੰਚ ’ਤੇ ਦੋਸ਼ ਵੀ ਲਗਾਏ। ਜਿਨ੍ਹਾਂ ਇਸ ਵਲ ਕੋਈ ਧਿਆਨ ਨਾ ਦਿਤਾ।
ਪਿੰਡ ਵਾਸੀਆਂ ਅਨੁਸਾਰ ਹਾਲਾਂਕਿ ਇਸ ਇਲਾਕੇ ’ਚੋਂ ਡਾ. ਕਲੇਰ ਵਰਗੀਆਂ ਸ਼ਖ਼ਸੀਅਤਾਂ ਵੀ ਨਿਕਲੀਆਂ ਹਨ। ਉਨ੍ਹਾਂ ਕਿਹਾ ਕਿ ਅੱਜ-ਕੱਲ ਜਿਹੜਾ ਥੋੜਾ ਜਿਆਦਾ ਪੜ-ਲਿਖ ਜਾਂਦਾ ਉਹ ਵਿਦੇਸ਼ਾਂ ਵੱਲ ਰੁਖ਼ ਕਰ ਲੈਂਦਾ। ਉਨ੍ਹਾਂ ਕਿਹਾ ਕਿ ਅੱਜ-ਕੱਲ ਪੜਾਈ ਬਹੁਤ ਮਹਿੰਗੀ ਹੈ ਤੇ ਪਿੰਡ ’ਚ ਕਾਰੋਬਾਰ ਜਾਂ ਨੌਕਰੀਆਂ ਦਾ ਕੋਈ ਰਾਹ ਨਹੀਂ। ਲਗਭਗ ਸਾਰੇ ਪਿੰਡ ਵਾਸੀਆਂ ਨੇ ਪਿੰਡ ’ਚ ਨਸ਼ਿਆਂ ਦੀ ਮੌਜੂਦਗੀ ਨੂੰ ਕਬੂਲਦੇ ਹੋਏ ਕਿਹਾ ਕਿ ਪਿੰਡ ’ਚ ਨਸ਼ਾ ਬਹੁਤ ਜਿਆਦਾ ਹੈ। ਜਿਸ ਕਾਰਨ ਜਿਆਦਾਤਰ ਨੌਜਵਾਨਾਂ ਦਾ ਧਿਆਨ ਪੜਾਈ ਵਲ ਘੱਟ ਹੈ। ਪਿੰਡ 'ਚ 12-12 ਸਾਲ ਦੇ ਜਵਾਕ ਚਿੱਟੇ ਦਾ ਨਸ਼ਾ ਕਰਦੇ ਹਨ ਤੇ ਕਈ ਘਰਾਂ ਬਾਹਰ ਕੂੜੇ ਦੇ ਢੇਰਾਂ ’ਚ ਸੁੱਟੇ ਟੀਕੇ ਵੀ ਦੇਖਣ ਨੂੰ ਮਿਲਦੇ ਹਨ।
ਉਨ੍ਹਾਂ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ’ਤੇ ਕਿਹਾ ਕਿ ਇਸ ਦਾ ਦਿਖਾਵਾ ਜਿਆਦਾ ਪਰੰਤੂ ਗਰਾਊਂਡ ਪੱਧਰ ’ਤੇ ਇਸ ਦਾ ਅਸਰ ਨਾ ਬਰਾਬਰ ਹੈ। ਇਸ ਦਾ ਅੰਦਾਜਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ’ਚ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਇਕ ਵੀ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ’ਤੇ ਕਾਰਵਾਈ ਨਾ ਕਰਨ ’ਤੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ, ਹਰ ਮਹੀਨੇ ਦਾ ਹਿੱਸਾ ਬੰਨ੍ਹ ਰੱਖਿਆ ਹੈ।
ਪੰਚਾਇਤ ਨੇ ਕਿਹਾ ਕਿ ਨਸ਼ਿਆਂ ਵਿਰੁਧ ਪਿੰਡ ਵਿਚ ਮਤਾ ਪਾਸ ਕੀਤਾ ਗਿਆ ਹੈ ਕਿ ਜੇ ਪਿੰਡ ’ਚ ਕੋਈ ਨਸ਼ਾ ਕਰਨ ਵਾਲਾ ਫੜਿਆ ਜਾਂਦਾ ਜਾਂ ਪੁਲਿਸ ਗ੍ਰਿਫ਼ਤਾਰ ਕਰਦੀ ਹੈ ਤਾਂ ਪਿੰਡ ’ਚੋਂ ਕੋਈ ਉਸ ਦੀ ਮਦਦ ਨਹੀਂ ਕਰੇਗਾ। ਜਿਸ ’ਤੇ ਪਿੰਡ ਵਾਸੀਆਂ ਨੇ ਕਿਹਾ ਪ੍ਰਸ਼ਾਸਨ ਤੋਂ ਵੀ ਸਖ਼ਤੀ ਦੀ ਵੀ ਮੰਗ ਕੀਤੀ।
ਜਦੋਂ ਇਸ ਸਬੰਧੀ ਪਿੰਡ ਦੇ ਮਹਿਲਾ ਸਰਪੰਚ ਨਾਲ ਗੱਲਬਾਤ ਕੀਤੀ ਜਿਨ੍ਹਾਂ ਅਪਣਾ ਅਹੁਦਾ ਅਪਣੇ ਮੁੰਡੇ ਨੂੰ ਸੌਂਪਿਆ ਹੋਇਆ ਸੀ, ਨੇ ਦਸਿਆ ਕਿ ਅਸੀਂ ਪਿੰਡ ਦੇ ਵਿਕਾਸ ਲਈ ਕਈ ਮਤੇ ਪਾਏ ਤੇ ਪਿੰਡ ਦੇ ਗਰਾਊਂਡ ਦਾ ਮਤਾ ਵੀ ਪਾਇਆ ਸੀ। ਪਰੰਤੂ ਪਿੰਡ ’ਚ ਐਸਸੀ ਸਰਪੰਚ ਹੋਣ ਕਾਰਨ ਕੋਈ ਮਤਾ ਪਾਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕ ਸਾਲ ਦੇ ਕਾਰਜਕਾਲ ’ਚ ਗ੍ਰਾਟਾਂ ਦਾ ਵੀ ਕੋਈ ਰਾਹ ਸਿਰ ਨਹੀਂ ਹੈ। ਪੰਚਾਇਤ ਨੇ ਕਿਹਾ ਸਿਆਸੀ ਲੀਡਰ ਪਿੰਡ ਦੇ ਵਿਕਾਸ ਦੇ ਕੋਈ ਵੀ ਕੰਮ ਲਈ ਅਪਣਾ ਫਾਇਦਾ ਦੇਖ ਦੇ ਹਨ। ਜਿਸ ਕਾਰਨ ਪਿੰਡ ਦਾ ਵਿਕਾਸ ਉੱਥੇ ਦਾ ਉੱਥੇ ਹੈ।
ਪਿੰਡ ਵਾਸੀਆਂ ਨੇ ਗਲੀਆਂ ਨਾਲੀਆਂ ਦੇ ਮੁੱਦੇ ’ਤੇ ਕਿਹਾ ਕਿ ਪਿੰਡ ਦਾ ਕੋਈ ਕੰਮ ਨਹੀਂ ਹੋਣ ਦਿੰਦੇ ਘੜੰਮ ਚੌਧਰੀ, ਖ਼ੁਦ ਹੀ ਰੋਕਣ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਨੇਤਾਵਾਂ, ਪਿਛਲੇ ਸਾਬਕਾ ਸਰਪੰਚ ਤੇ ਵਿਧਾਇਕ ਨੂੰ ਗਲੀਆਂ ਨਾਲੀਆਂ ਸਬੰਧੀ ਜਾਗਰੂਕ ਕਰਵਾਇਆ। ਉਨ੍ਹਾਂ ਅਧਿਕਾਰੀ ਭੇਜ ਕੇ ਜਾਇਜ਼ਾ ਵੀ ਕੀਤਾ। ਪਰੰਤੂ ਉਨ੍ਹਾਂ ਪਿੰਡ ਉਨ੍ਹਾਂ ਇਸ ਵਲ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਪਿੰਡ ਵਾਸੀਆਂ ਵਲੋਂ ਇਸ ਕੰਮ ਨੂੰ ਕਰਨ ਪਹਿਲ ਦਿਖਾਈ ਗਈ। ਪਰੰਤੂ ਸਿਆਸੀ ਲਿਡਰਾਂ ਵਲੋਂ ਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਕਰਨ ਤੋਂ ਰੋਕਿਆ ਗਿਆ। ਅਸੀਂ ਖ਼ੁਦ ਨਾਲੀਆਂ ਦੀ ਸਫ਼ਾਈ ਤੇ ਹੋਰ ਕੰਮ ਕੀਤੇ। ਉਨ੍ਹਾਂ ਕਿਹਾ ਪਿੰਡ ਦਾ ਨਾਲਾ ਜਿੱਥੇ ਕਈ ਹਾਦਸੇ ਵਾਪਰਦੇ ਹਨ। ਉਸ ਵਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ। ਸਿਰਫ ਮਤੇ ਪਾਏ ਜਾਂਦੇ ਹਨ, ਕੰਮ ਕੋਈ ਵੀ ਨਹੀਂ ਹੁੰਦਾ।
ਕਈ ਪਿੰਡ ਵਾਸੀਆਂ ਨੇ ਸਰਪੰਚ ਨੂੰ ਸਵਾਲਾਂ ਦੇ ਘੇਰੇ ’ਚ ਲੈਂਦਿਆਂ ਕਿਹਾ ਕਿ ਸਰਪੰਚ ਨੂੰ ਅਪਣੇ ਅਹੁਦੇ ਦੀ ਤਾਕਤ ਬਾਰੇ ਪਤਾ ਹੋਣਾ ਜ਼ਰੂਰੀ। ਜੇ ਪਿੰਡ ਦਾ ਵਿਕਾਸ ਕਰਵਾਉਣਾ ਤਾਂ ਉਸ ਨੂੰ ਐਸਐਸਪੀ ਤੇ ਡਿਪਟੀ ਕਮਿਸ਼ਨਰ ਤੇ ਹੋਰ ਵੱਡੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਵਾਉਣਾ ਚਾਹੀਦਾ ਹੈ।
ਅਖ਼ੀਰ ’ਚ ਪਿੰਡ ਵਾਸੀਆਂ ਨੇ ਸਰਕਾਰ ਨੂੰ ਨਸ਼ਾ ਖ਼ਤਮ ਕਰਨ ਤੇ ਉਸ ’ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ।