Majitha liquor scandal: ਮੰਤਰੀ ਧਾਲੀਵਾਲ ਨੇ ਮਜੀਠਾ ਸ਼ਰਾਬ ਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ ਮੁਆਵਜ਼ੇ ਦੇ ਚੈੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10-10 ਲੱਖ ਰੁਪਏ ਰਾਸ਼ੀ ਦੇ ਚੈੱਕ ਤਕਸੀਮ ਕੀਤੇ

Minister Dhaliwal gave compensation cheques to the families of the deceased in the Majitha liquor scandal.

Majitha liquor scandal: ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਗੁਰਦੁਆਰਾ ਭਗਤ ਨਾਮਦੇਵ ਸਿੰਘ ਮਰੜੀ ਕਲਾਂ ਵਿਖੇ ਅੱਜ ਇਕ ਕਰਵਾਏ ਗਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ਰਾਬ ਕਾਂਡ ਦੇ 22 ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੋ ਦਿਨ ਪਹਿਲਾਂ ਇਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਚ ਪੀੜਤ ਪਰਿਵਾਰਾਂ ਨਾਲ ਵਾਅਦਾ ਕਰਕੇ ਗਏ ਸਨ, ਜੋ ਅੱਜ ਪੂਰਾ ਕੀਤਾ ਗਿਆ।