ਸੂਰਜਮੁਖੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ: ਧਨਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਸੂਰਜਮੁੱਖੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ

Om Prakash Dhankar

ਚੰਡੀਗੜ੍ਹ:  ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਸੂਰਜਮੁੱਖੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਕੋਈ ਲੋਂੜ ਨਹੀਂ ਹੈ। ਸੂਬਾ ਸਰਕਾਰ ਭਾਰਤ ਸਰਕਾਰ ਤੋਂ ਪ੍ਰਾਪਤ 40 ਫ਼ੀਸਦੀ ਖਰੀਦ ਇਜਾਜਤ ਨਾਲ ਵੀ ਵੱਧ ਸੂਰਜਮੁੱਖੀ ਦੀ ਖਰੀਦ ਕਰੇਗੀ ਅਤੇ ਖਰੀਦ ਸਮੇਂ ਵਿਚ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ।

ਸ੍ਰੀ ਧਨਖੜ ਅੱਜ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਦੀ ਅਗਵਾਈ ਹੇਠ ਸੂਰਜਮੁਖੀ ਦੀ ਖਰੀਦ ਨੂੰ ਲੈ ਕੇ ਆਏ ਜ਼ਿਲ੍ਹਾ ਕੁਰੂਕਸ਼ੇਤਰ ਦੇ ਕਿਸਾਨਾਂ ਨਾਲ ਗਲਬਾਤ ਕਰ ਰਹੇ ਸਨ। ਮੀਟਿੰਗ ਵਿਚ ਸ੍ਰੀ ਧਨਖੜ ਨੇ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਭਿਲਕਸ਼ ਲਿਖੀ ਨੂੰ ਆਦੇਸ਼ ਦਿਤੇ ਕਿ ਉਹ ਅੱਜ ਹੀ ਕੇਂਦਰੀ ਮੰਤਰਾਲੇ ਨੂੰ ਪੱਤਰ ਲਿਖਣ ਅਤੇ ਸੂਰਜਮੁੱਖੀ ਦੀ ਖਰੀਦ ਦਾ ਸਮਾਂ ਵਧਾਉਣ ਦੇ ਨਾਲ-ਨਾਲ 40 ਫੀਸਦੀ ਦੇ ਨਿਰਧਾਰਿਤ ਕੋਟੇ ਨੂੰ ਵੀ ਵੱਧਾਉਣ ਦੀ ਅਪੀਲ ਕਰਨ। ਸ੍ਰੀ ਬੇਦੀ ਨੇ ਧਨਖੜ ਦੀ ਇਕ ਪਹਿਲ ਲਈ ਉਨ੍ਹਾਂ ਦਾ ਧਨਵਾਦ ਪ੍ਰਗਟਾਇਆ।