ਚੰਡੀਗੜ੍ਹ ਵਿਖੇ ਧਰਨਾ 20 ਨੂੰ : ਸ਼ੇਖਪੁਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰਾਜ ਫਰਮਾਸਿਸਟ ਐਸੋਸੀਏਸ਼ਨ ਰਜਿ: ਬਠਿੰਡਾ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਸ੍ਰੀ ਪਵਨ ਕੁਮਾਰ ਸਿੰਗਲਾ ਦੀ ਦੀ ਪ੍ਰਧਾਨਗੀ......

Pawan Kumar Singla With Others

ਤਲਵੰਡੀ ਸਾਬੋ,  : ਪੰਜਾਬ ਰਾਜ ਫਰਮਾਸਿਸਟ ਐਸੋਸੀਏਸ਼ਨ ਰਜਿ: ਬਠਿੰਡਾ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਸ੍ਰੀ ਪਵਨ ਕੁਮਾਰ ਸਿੰਗਲਾ ਦੀ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬ ਰਾਜ ਫਰਮਾਸਿਸਟ ਐਸੋਸੀਏਸ਼ਨ ਜਿਲਾ ਬਠਿੰਡਾ ਦੇ ਪ੍ਰੈਸ ਸਕੱਤਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਦੱਸਿਆ ਕਿ ਲੰਮੇ ਸਮੇ ਤੋ ਫਰਮਾਸਿਸਟਾਂ ਦੀਆਂ ਮੰਗਾਂ ਸਬੰਧੀ ਸਰਕਾਰ ਅਤੇ ਡਾਇਰੈਕਟਰ ਸਿਹਤ ਵਿਭਾਗ ਦੀ ਟਾਲ ਮਟੋਲ ਵਾਲੀ ਨੀਤੀ ਤੋ ਅੱਕੇ ਹੋਏ ਪੰਜਾਬ ਦੇ ਫਰਮਾਸਿਸਟ 20 ਜੂਨ ਨੂੰ ਪੰਜਾਬ ਪੱਧਰ ਦਾ ਧਰਨਾ ਲਾਉਣ ਲਈ ਮਜਬੂਰ ਹਨ।

ਜਿਸ ਵਿੱਚ ਮੁਲਾਜਮ ਮਾਰੂ ਨੀਤੀਆਂ ਅਤੇ ਫਰਮਾਸਿਸਟਾਂ ਨਾਲ ਕੀਤੀਆਂ ਜਾ ਰਹੀਆ ਧੱਕੇਸਾਹੀਆਂ ਦਾ ਮੂੰਹ ਤੋੜਵਾਂ ਜਬਾਬ ਦਿੱਤਾ ਜਾਵੇਗਾ। ਉਨਾ ਕਿਹਾ ਕਿ ਫਰਮਾਂਸਿਸਟਾਂ ਦੀਆਂ ਮੁੱਖ ਮੰਗਾਂ ਜਿਵੇ ਕਿ ਡਿਮਨਿੰਸਇੰਗ ਕੇਡਰ ਖਤਮ ਕਰਨਾ, ਨਵੀਆ ਅਸਾਮੀਆਂ ਦੀ ਰਚਨਾ ਕਰਨਾ, ਚੀਫ ਫਰਮਾਸਿਸਟ ਗ੍ਰੇਡ-1ਤੇ ਗ੍ਰੇਡ-2 ਦੀਆਂ ਪਦ-ਉਨਤੀਆਂ ਜਲਦੀ ਕਰਨ, ਫਾਰਮੇਸੀ ਅਫਸਰ, ਸੀਨੀਅਰ ਫਾਰਮੇਸੀ ਅਫਸਰ, ਚੀਫ ਫਾਰਮੇਸੀ ਅਫਸਰ ਦੇ ਆਹੁਦੇ ਦੇਣਾਂ, ਜੇਲ ਡਿਉਟੀਆਂ ਦੀ ਸਮੱਸਿਆ ਦਾ ਹੱਲ ਕਰਨ, ਿਡਉਟੀ-ਰੋਸਟਰ ਸੀ.ਐਸ.ਆਰ. ਰੂਲਜ ਤੋ ਬਾਹਰ ਜਾਕੇ ਧੱਕੇ ਨਾਲ ਲਾਈਆਂ ਜਾ ਰਹੀਆ

ਡਿਉਟੀਆਂ ਬੰਦ ਕਰਨਾਂ ਆਦਿ ਮੰਗਾ ਲਈ ਕਈ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਡਾਇਰੈਕਟਰ ਦੇ ਅੜੀਅਲ ਰਵੱਈਏ ਵਿਰੁੱਧ ਇਹ ਧਰਨਾਂ ਦਿੱਤਾ ਜਾ ਰਿਹਾ ਹੈ। ਜੇਕਰ  ਮੰਗਾ ਨਾ ਮੰਨੀਆ ਗਈਆ ਤਾਂ ਐਸੋਸੀਏਸ਼ਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪੰਜਾਬ ਰਾਜ ਫਰਮਾਸਿਸਟ ਐਸੋਸੀਏਸ਼ਨ ਰਜਿ: ਬਠਿੰਡਾ ਦੇ ਜਿਲਾ ਪ੍ਰਧਾਨ ਤੇ ਜਿਲਾ ਕਾਰਜਕਰਨੀ ਤੇ ਬਲਾਕਾਂ ਦੇ ਪ੍ਰਧਾਨ ਤੇ ਸਕੱਤਰ ਨੇ ਵੀ ਹਾਜਰ ਸਨ।