ਸ਼੍ਰੋਮਣੀ ਕਮੇਟੀ ਵਲੋਂ ਦਲਿਤ ਸਿੱਖਾਂ ਨੂੰ ਭੇਟਾ ਦੇਣ ਦਾ ਵਾਅਦਾ ਕੀਤਾ ਵਫ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਦੀ ਅਗਵਾਈ ਵਿਚ ਦਲਿਤ ਸਿੱਖ ਪਰਿਵਾਰਾਂ ਵਿਚ ਪਰਿਵਾਰਿਕ ਮੈਬਰ ਦੇ ਅਕਾਲ ਚਲਾਣੇ ...

SGPC offering Gifts to the Dalit Sikhs

ਬਠਿੰਡਾ (ਦਿਹਾਤੀ), : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਦੀ ਅਗਵਾਈ ਵਿਚ ਦਲਿਤ ਸਿੱਖ ਪਰਿਵਾਰਾਂ ਵਿਚ ਪਰਿਵਾਰਿਕ ਮੈਬਰ ਦੇ ਅਕਾਲ ਚਲਾਣੇ 'ਤੇ ਅੰਤਿਮ ਅਰਦਾਸ ਵੇਲੇ ਗੁਰੂ ਘਰ ਦੀ ਭੇਂਟਾ ਕਮੇਟੀ ਵੱਲੋ ਦਿੱਤੇ ਜਾਣ ਦੇ ਫ਼ੈਸਲੇ ਨੂੰ ਲਾਗੂ ਕਰਦਿਆਂ ਅੱਜ ਨਥਾਣਾ ਵਿਖੇ ਪਲੇਠੇ ਦੋ ਚੈੱਕ ਅਕਾਲੀ ਆਗੂ ਅਤੇ ਐਸ.ਸੀ ਵਿੰਗ ਦੇ ਕੌਮੀ ਆਗੂ ਡਾ ਹਰਜਿੰਦਰ ਸਿੰਘ ਜੱਖੂ ਦੇ ਗ੍ਰਹਿ ਵਿਖੇ ਕਮੇਟੀ ਦੇ ਇੰਸਪੈਕਟਰ ਮੁੰਕਦ ਸਿੰਘ ਵੱਲੋ ਬਾਜੀਗਰ ਭਾਈਚਾਰੇ ਦੇ ਜੈਲਾ ਸਿੰਘ ਅਤੇ ਓਮ ਪ੍ਰਕਾਸ਼ ਦੇ ਪਰਿਵਾਰਾਂ ਵਿਚਕਾਰ ਤਕਸੀਮ ਕੀਤੇ ਗਏ।

ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਡਾ ਹਰਜਿੰਦਰ ਸਿੰਘ ਜੱਖੂ ਨੇ ਕੌਸਲਰ ਕ੍ਰਿਪਾਲ ਸਿੰਘ, ਹਰਵਿੰਦਰ ਸਿੰਘ, ਜੱਥੇਦਾਰ ਜਸਵੰਤ ਸਿੰਘ ਨਾਲ ਮਿਲ ਕੇ ਮੁੰਕਦ ਸਿੰਘ ਨੂੰ ਸਿਰਪਾਓ ਦੀ ਬਖਸ਼ਿਸ ਕੀਤੀ। ਡਾ ਜੱਖੂ ਨੇ ਕਿਹਾ ਕਿ ਕਮੇਟੀ ਵੱਲੋ ਭਰੋਸਾ ਦਿਵਾਇਆ ਗਿਆ ਹੈ ਕਿ ਹੋਰਨਾ ਦਿੱਤੀਆ ਅਰਜੀਆਂ ਦਾ ਨਿਬੇੜਾ ਵੀ ਜੂਨ ਦੇ ਅੰਤ ਤੱਕ ਹੋ ਜਾਵੇਗਾ ਜਦਕਿ ਐਸ.ਜੀ.ਪੀ.ਸੀ ਵਲੋ ਲੋੜਵੰਦ ਸਿੱਖਾਂ 'ਚ ਧਰਮ ਪ੍ਰਚਾਰ ਲਈ ਉਲੀਕੇ ਪ੍ਰੋਗਰਾਮ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਇਸ ਦੀ ਖੂਬ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਉਕਤ ਵੱਡੇ ਉਦਮ ਨੂੰ ਦਲਿਤ ਭਾਈਚਾਰੇ 'ਚ ਸਿੱਖ ਧਰਮ ਪ੍ਰਚਾਰ ਲਈ ਕ੍ਰਾਤੀਕਾਰੀ ਉਦਮ ਵਜੋ ਜਾਣਿਆ ਜਾਵੇਗਾ। ਇਸ ਮੌਕੇ ਗੁਰਤੇਜ ਸਿੰਘ ਨਥਾਣਾ, ਜੱਥੇਦਾਰ ਰੂਪ ਸਿੰਘ, ਕੌਸਲਰ ਬਲੌਰ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਗੁਰਮੀਤ ਸਿੰਘ ਬਾਹੀਆ ਅਤੇ ਐਚ.ਐਸ ਬਰਾੜ ਨੇ ਕਮੇਟੀ ਦੇ ਉਦਮ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੱਤਾ।