ਚੰਡੀਗੜ੍ਹ ਪੀ.ਜੀ.ਆਈ ਦੇ 500 ਮਰੀਜ਼ਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਰਵਾਨਾ ਕੀਤਾ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਲੰਗਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖਰੜ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਰਵਾਨਾ ਕੀਤਾ

kurali

ਚੰਡੀਗੜ੍ਹ ਪੀ.ਜੀ.ਆਈ ਦੇ 500 ਮਰੀਜ਼ਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਰਵਾਨਾ ਕੀਤਾ ਲੰਗਰਕੁਰਾਲੀ (ਡੈਵਿਟ ਵਰਮਾ) : ਅੱਜ ਦੇ ਸਮੇਂ ਦੇ ਮਹਿੰਗਾਈ ਦੇ ਯੁੱਗ 'ਚ ਜਿਥੇ ਹਰ ਇਨਸਾਨ ਸਵਾਰਥੀ ਹੋ ਕੇ ਕਮਾਈ ਕਰ ਰਿਹਾ ਹੈ ਅਤੇ ਲੋਕਾਂ ਦੇ ਵਿਚ ਰਹਿਮ - ਭਾਵਨਾਵਾਂ ਘੱਟ ਰਹੀਆਂ ਹਨ ਉਥੇ ਹੀ ਕਈ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋੜ ਵੰਧ ਦੀ ਭਲਾਈ ਲਈ ਕੰਮ ਕਰ ਰਹੀ ਜੈ। ਇਸੇ ਤਰ੍ਹਾਂ ਕੁਰਾਲੀ ਦੀ ਸਹਾਰਾ ਵੈਲਫੇਅਰ ਸੋਸਾਇਟੀ ਮਾਡਲ ਟਾਊਨ ਸਮਾਜ ਦੇ ਵਿਚ ਦੀਨ ਦੁਖੀਆ ਦੇ ਲਈ ਚੰਗੇ ਕੰਮ ਕਰ ਕੇ ਇਕ ਮਿਸਾਲ ਕਾਈਮ ਕੀਤੀ ਜਾ ਰਹੀ ਹੈ।

ਅੱਜ ਕੁਰਾਲੀ ਦੀ ਸਹਾਰਾ ਵੈਲਫੇਅਰ ਸੁਸਾਈਟੀ ਮਾਡਲ ਟਾਉਨ ਨੇ ਪੀ.ਜੀ.ਆਈ ਦੇ ਵਿਚ ਦਾਖਲ 500 ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਹੋਏ ਰਿਸ਼ਤੇਦਾਰਾਂ ਦੇ ਲਈ ਲੰਗਰ ਰਵਾਨਾ ਕੀਤਾ। ਇਸ ਲੰਗਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖਰੜ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਜੋ ਸਹਾਰਾ ਵੈਲਫੇਅਰ ਸੋਸਾਇਟੀ ਵਲੋਂ ਚੰਡੀਗੜ੍ਹ ਪੀ.ਜੀ.ਆਈ ਦੇ 500 ਮਰੀਜ਼ਾਂ ਦੇ ਲਈ ਲੰਗਰ ਤਿਆਰ ਕੀਤਾ ਹੈ ਉਹ ਵਾਕਿਆ ਹੀ ਇਕ ਸ਼ਲਾਘਾ ਯੋਗ ਕਦਮ ਚੁਕਿਆ ਗਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਪੀ.ਜੀ.ਆਈ ਦੇ ਵਿਚ ਦੂਰੋਂ-ਦੂਰੋਂ ਲੋਕ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ। ਇਸ ਲਈ ਇਸ ਲੰਗਰ ਦੇ ਨਾਲ ਉਨ੍ਹਾਂ ਗਰੀਬ ਤੇ ਲੋੜ ਵੰਦ ਮਰੀਜ਼ਾਂ ਨੂੰ ਫ਼ਾਇਦਾ ਮਿਲੇਗਾ। ਉਨ੍ਹਾਂ ਹੋਰ ਵੀ ਸਮਾਜ ਸੇਵੀ ਸੰਸਥਾ ਨੂੰ ਅਪੀਲ ਕੀਤੀ ਕਿ ਦੀਨ ਦੁਖੀਆ ਦੀ ਮਦਦ ਦੇ ਲਈ ਅਗੇ ਆਉਣ ਤਾਂ ਜੋ ਗਰੀਬ ਲੋਕਾਂ ਨੂੰ ਕੁੱਝ ਸਹਾਰਾ ਮਿਲ ਸਕੇ ਅਤੇ ਇਸ ਮੌਕੇ ਕੁਰਾਲੀ ਦੀ ਸਹਾਰਾ ਵੈਲਫੇਅਰ ਸੋਸਾਇਟੀ ਮਾਡਲ ਟਾਊਨ ਦੇ ਪ੍ਰਧਾਨ ਰਾਜਦੀਪ ਸਿੰਘ ਹੈਪੀ ਨੇ ਕਿਹਾ ਕਿ ਸਾਡੀ ਸੁਸਾਇਟੀ ਪਹਿਲਾਂ ਵੀ ਸਮਾਜ ਸੇਵੀ ਕੰਮ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਵੀ ਸਾਡੀ ਸੋਸਾਈਟੀ ਵਲੋਂ ਸਮਾਜ ਸੇਵੀ ਕੰਮ ਜਾਰੀ ਰੱਖੇ ਜਾਣਗੇ । ਇਸ ਮੌਕੇ ਨਗਰ ਕੋਸ਼ਲ ਕੁਰਾਲੀ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਅਤੇ ਸੋਸਾਈਟੀ ਦੇ ਸਮੂਹ ਮੈਂਬਰ ਵੀ ਮੌਜੂਦ ਸਨ।