ਗੁਰੁ ਨਾਨਕ ਮਾਡਲ ਸਕੂਲ 'ਚ ਅਧਿਆਪਨ ਵਿਸ਼ੇ 'ਤੇ ਵਰਕਸ਼ਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੁ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਦੋ ਰੋਜਾ ਵਰਕਸ਼ਾਪ ਮਿਸ ਅਸ਼ਰਫ ਨੂਰਾਨੀ ਦੁਆਰਾ

Principal DP Thakur with The Teachers

ਦੋਰਾਹਾ,  : ਗੁਰੁ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਦੋ ਰੋਜਾ ਵਰਕਸ਼ਾਪ ਮਿਸ ਅਸ਼ਰਫ ਨੂਰਾਨੀ ਦੁਆਰਾ ਲਗਾਈ ਗਈ। ਇਸ ਵਰਕਸ਼ਾਪ ਵਿੱਚ ਅਧਿਆਪਨ ਕਾਰਜ ਨੂੰ ਕਿਵੇ ਬਿਹਤਰ ਅਤੇ ਮਨੋਰੰਜਕ ਬਣਾਇਆ ਜਾਵੇ ਬਾਰੇ ਚਰਚਾ ਕੀਤੀ। ਦੋ ਦਿਨਾਂ ਦੌਰਾਨ ਅਧਿਆਪਕਾਂ ਕੋਲੋ ਕਈ ਕਿਰਿਆਵਾਂ ਵੀ ਕਰਵਾਈਆਂ ਗਈਆਂ, ਜਿੰਨ੍ਹਾਂ ਦੁਆਰਾ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਨੂੰ ਸਮਝ ਕੇ ਕਿਵੇ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ।

ਅਧਿਆਪਕਾਂ ਨੇ ਭਵਿੱਖ ਵਿੱਚ ਆਉਣ ਵਾਲੇ ਪਰਿਵਰਤਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਨ ਦੇ ਕਈ ਨਵੇ ਤਰੀਕੇ ਵੀ ਸਿੱਖੇ। ਜਿਹੜੇ ਕਿ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇ ਵਿੱਚ ਫਾਇਦੇਮੰਦ ਸਾਬਿਤ ਹੋਣਗੇ।  ਸਕੂਲ ਦੀ ਪ੍ਰਬਧੰਕ ਕਮੇਟੀ ਦੇ ਉਪ-ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜੋਗੇਸ਼ਵਰ ਸਿੰਘ ਮਾਂਗਟ, ਰੂਪਿੰਦਰ ਕੌਰ ਬਰਾੜ, ਆਦਰਸ਼ਪਾਲ ਬੈਕਟਰ, ਰਜਿੰਦਰ ਸਿੰਘ, ਪਵਿੱਤਰਪਾਲ ਸਿੰਘ ਪਾਂਗਲੀ, ਰਵਿੰਦਰ ਸਿੰਘ ਮਲਹਾਂਸ ਅਤੇ ਹੋਰ ਕਮੇਟੀ ਮੈਂਬਰਾਂ ਨੇ ਅਧਿਆਪਕਾਂ ਦੀ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਪ੍ਰਸੰਸਾ ਕੀਤੀ।

ਸਕੂਲ ਪ੍ਰਿੰਸੀਪਲ ਡੀ.ਪੀ.ਠਾਕੁਰ ਨੇ ਸਕੂਲ ਪ੍ਰਬੰਧਕ ਕਮੇਟੀ ਦਾ ਇਸ ਵਰਕਸ਼ਾਪ ਨੂੰ ਲਗਵਾਉਣ ਵਿੱਚ ਯੋਗਦਾਨ ਪਾਉਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਵਰਕਸ਼ਾਪ ਆਯੋਜਿਤ ਕਰਦੇ ਰਹਿਣਗੇ, ਜਿਹੜੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਲਾਭਦਾਇਕ ਹੋਣ। ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਮਿਸ ਅਸ਼ਰਫ ਨੂਰਾਨੀ ਦਾ ਧੰਨਵਾਦ ਕੀਤਾ।