ਜਲੰਧਰ ਚ ਕਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ, ਹੁਣ ਤੱਕ 12 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

। ਪਿਛਲੇ 8 ਦਿਨਾਂ ਤੋਂ ਹਰ ਰੋਜ਼ 60 ਤੋਂ ਲੈ ਕੇ 80 ਦੇ ਵਿਚਕਾਰ ਨਵੇਂ ਕੇਸ ਦਰਜ਼ ਹੋ ਰਹੇ ਹਨ।

Covid 19

ਜਲੰਧਰ : ਦੇਸ਼ ਵਿਚ ਕਰੋਨਾ ਵਾਇਰਸ ਦੇ ਕਰਕੇ ਲਗਾਏ ਲੌਕਡਾਊਨ ਦੇ ਪੰਜਵੇਂ ਪੜਾਅ ਵਿਚ ਲੋਕਾਂ ਨੂੰ ਕਾਫੀ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਕਾਰਨ ਕੇਸਾਂ ਦੇ ਵਿਚ ਵੀ ਲਗਤਾਰ ਵਾਧਾ ਵੀ ਹੋ ਰਿਹਾ ਹੈ। ਪਿਛਲੇ 8 ਦਿਨਾਂ ਤੋਂ ਹਰ ਰੋਜ਼ 60 ਤੋਂ ਲੈ ਕੇ 80 ਦੇ ਵਿਚਕਾਰ ਨਵੇਂ ਕੇਸ ਦਰਜ਼ ਹੋ ਰਹੇ ਹਨ। ਇਸ ਤਹਿਤ ਹੁਣ ਤੱਕ ਸੂਬੇ ਵਿਚ 3242 ਲੋਕ ਕਰੋਨਾ ਪੌਜਟਿਵ ਪਾਏ ਜਾ ਚੁੱਕੇ ਹਨ

ਅਤੇ ਜਿਨ੍ਹਾਂ ਵਿਚੋਂ 73 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਅੱਜ ਸੋਮਵਾਰ ਨੂੰ ਜਲੰਧਰ ਜ਼ਿਲੇ ਵਿਚ ਵੀ ਸਵੇਰੇ 8 ਨਵੇਂ ਲੋਕ ਕਰੋਨਾ ਪੌਜਟਿਵ ਮਿਲੇ ਹਨ। ਇਸ ਤੋ  ਪਹਿਲਾਂ ਐਤਵਾਰ ਨੂੰ 18 ਲੋਕ ਕਰੋਨਾ ਪੌਜਟਿਵ ਮਿਲੇ ਸਨ। ਇਸ ਵਿਚ ਵੀਰਵਾਰ ਨੂੰ ਦਮ-ਤੋੜ ਚੁੱਕੀ ਕੋਟ ਸਦੀਕ ਦੀ ਮਹਿਲਾ ਵੀ ਇਸ ਵਿਚ ਸ਼ਾਮਿਲ ਹੈ, ਦਿਲ ਦੀ ਮਰੀਜ਼ ਇਸ ਮਹਿਲਾ ਦਾ ਪਰਿਵਾਰ ਦੇ ਲੋਕਾਂ ਦੇ ਦਬਾਅ ਕਾਰਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਅੰਤਿਮ ਸਸਕਾਰ ਕੀਤਾ ਗਿਆ

ਅਤੇ ਦੇਰ ਰਾਤ ਉਸ ਦੀ ਰਿਪੋਰਟ ਪੌਜਟਿਵ ਪਾਏ ਜਾਣ ਤੇ ਪਰਿਵਾਰਕ ਮੈਂਬਰਾਂ ਵਿਚ ਦਹਿਸ਼ਤ ਫੈਲ ਗਈ। ਇਸ ਤੋਂ ਇਲਾਵਾ ਇਸ ਵਿਚ ਹੁਸ਼ਿਆਰਪੁਰ ਦੇ ਦੋ, ਅਮ੍ਰਿੰਤਸਰ ਦਾ ਇਕ, ਜਲੰਧਰ ਦੇ ਇਕ ਪਿੰਡ ਦਾ ਪੁਲਿਸ ਮੁਲਾਜ਼ਮ ਵੀ ਕਰੋਨਾ ਪੌਜਟਿਵ ਮਿਲਿਆ ਹੈ ਅਤੇ ਬਾਕੀ 13 ਲੋਕ ਜਲੰਧਰ ਜ਼ਿਲੇ ਨਾਲ ਹੀ ਸਬੰਧਿਤ ਹਨ। ਇਨ੍ਹਾਂ ਨਾਲ ਕੁਲ ਸੰਕ੍ਰਮਿਤ ਹੋਏ ਲੋਕਾਂ ਦੀ ਗਿਣਤੀ 342 ਹੋ ਗਈ ਸੀ ਅਤੇ 12 ਲੋਕਾਂ ਦੀ ਮੌਤ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।