ਕੋਵੈਕਸੀਨ ਦੀ 150 ਰੁਪਏ 'ਚ ਸਪਲਾਈ ਕਰਨਾ ਲੰਬੇ ਸਮੇਂ ਤੱਕ ਸੰਭਵ ਨਹੀਂ : ਭਾਰਤ ਬਾਇਓਟੈੱਕ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਬਾਇਓਟੈੱਕ ਨੇ ਮੰਗਲਵਾਰ ਨੂੰ ਕਿਹਾ ਕਿ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਕੇਂਦਰ ਸਰਕਾਰ ਨੂੰ ਕੋਵਿਡ19 ਰੋਕੂ ਕੋਵੈਕਸੀਨ ਟੀਕੇ ਦੀ ਸਪਲਾਈ ਦਾ ਖਰਚ ਨਹੀਂ ਦੇ ਸਕਦੀ

Covaxin

ਨਵੀਂ ਦਿੱਲੀ-ਭਾਰਤ ਬਾਇਓਟੈੱਕ ਨੇ ਮੰਗਲਵਾਰ ਨੂੰ ਕਿਹਾ ਕਿ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਕੇਂਦਰ ਸਰਕਾਰ ਨੂੰ ਕੋਵਿਡ-19 ਰੋਕੂ ਕੋਵੈਕਸੀਨ ਟੀਕੇ ਦੀ ਸਪਲਾਈ ਕਰਨ ਦਾ ਖਰਚ ਉਹ ਲੰਬੇ ਸਮੇਂ ਤੱਕ ਨਹੀਂ ਦੇ ਸਕਦੀ ਹੈ। ਉਸ ਨੇ ਕਿਹਾ ਕਿ ਕੇਂਦਰ ਦੀ ਸਪਲਾਈ ਸ਼ੁਲਕ ਕਾਰਨ ਵੀ ਨਿੱਜੀ ਖੇਤਰ 'ਚ ਕੀਮਤ ਦੇ ਢਾਂਚੇ 'ਚ ਬਦਲਾਅ ਹੋ ਰਿਹਾ ਹੈ, ਇਸ ਕਾਰਨ ਇਸ 'ਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ-ਕੈਪਟਨ ਨੇ ਵਿਰੋਧੀਆਂ ਵੱਲੋਂ ਟੀਕਾਕਰਨ ਤੇ ਫਤਿਹ ਕਿੱਟ ਘੁਟਾਲਿਆਂ ਦੇ ਲਾਏ ਦੋਸ਼ਾਂ ਨੂੰ ਕੀਤਾ ਖਾਰਿਜ

ਭਾਰਤ 'ਚ ਨਿੱਜੀ ਖੇਤਰ ਲਈ ਉਪਲੱਬਧ ਹੋਰ ਕੋਵਿਡ-19 ਰੋਕੂ ਟੀਕਿਆਂ ਦੀ ਤੁਲਨਾ 'ਚ ਕੋਵੈਕਸੀਨ ਲਈ ਜ਼ਿਆਦਾ ਦਰ ਨੂੰ ਉਚਿਤ ਦੱਸਦੇ ਹੋਏ ਭਾਰਤ ਬਾਇਓਟੈੱਕ ਨੇ ਕਿਹਾ ਕਿ ਘੱਟ ਮਾਤਰਾ 'ਚ ਖਰੀਦ, ਵੰਡ 'ਚ ਆਉਣ ਵਾਲੀ ਜ਼ਿਆਦਾ ਲਾਗਤ ਅਤੇ ਖੁਦਰਾ ਮੁਨਾਫੇ ਆਦਿ ਇਸ ਦੇ ਲਈ ਸਾਰੇ ਬੁਨਿਆਦੀ ਢਾਂਚੇ ਕਾਰਨ ਹਨ।

ਇਹ ਵੀ ਪੜ੍ਹੋ-CM ਨੇ ਮਾਹਿਰਾਂ ਨੂੰ ਕੋਵਿਡ ਦੇ ਨਵੇਂ ਰੂਪ ਦੇ ਸੰਦਰਭ 'ਚ ਵੈਕਸੀਨ ਦੇ ਅਸਰ ਦਾ ਅਧਿਐਨ ਕਰਨ ਨੂੰ ਕਿਹਾ

ਕੰਪਨੀ ਨੇ ਕਿਹਾ ਕਿ ਭਾਰਤ ਸਰਕਾਰ ਕੋਵੈਕਸੀਨ ਟੀਕੇ 150 ਰੁਪਏ ਪ੍ਰਤੀ ਖੁਰਾਕ ਦੀ ਸਪਲਾਈ ਕੀਮਤ ਗੈਰ-ਮੁਕਾਬਲੇਬਾਜ਼ ਕੀਮਤ ਹੈ ਅਤੇ ਸਪੱਸ਼ਟ ਤੌਰ 'ਤੇ ਲੰਬੇ ਸਮੇਂ ਤੱਕ ਸਹੀ ਨਹੀਂ ਹੈ। ਭਾਰਤ ਬਾਇਓਟੈੱਕ ਨੇ ਇਕ ਬਿਆਨ 'ਚ ਕਿਹਾ ਕਿ ਲਾਗਤ ਕੱਢਣ ਲਈ ਨਿੱਜੀ ਬਾਜ਼ਾਰ 'ਚ ਵਧੇਰੇ ਕੀਮਤ ਰੱਖਣਾ ਜ਼ਰੂਰੀ ਹੈ। ਉਸ ਨੇ ਦੱਸਿਆ ਕਿ ਭਾਰਤ ਬਾਇਓਟੈੱਕ ਟੀਕੇ ਦੇ ਵਿਕਾਸ, ਕਲੀਨਿਕਲ ਟਰਾਇਲ ਅਤੇ ਕੋਵੈਕਸੀਨ ਲਈ ਨਿਰਮਾਣ ਇਕਾਈ ਸਥਾਪਿਤ ਕਰਨ ਲਈ ਹੁਣ ਤੱਕ 500 ਕਰੋੜ ਰੁਪਏ ਤੋਂ ਵਧੇਰੇ ਦਾ ਨਿਵੇਸ਼ ਕਰ ਚੁੱਕੀ ਹੈ।

ਇਹ ਵੀ ਪੜ੍ਹੋ-CM ਕੈਪਟਨ ਵੱਲੋਂ 21 ਜੂਨ ਤੋਂ 18-45 ਉਮਰ ਵਰਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਟੀਕਾਕਰਨ ਦੇ ਹੁਕਮ