ਜ਼ਿੰਦਗੀ ਦੀ ਜੰਗ ਜਿੱਤ ਗਿਆ ਰਾਹੁਲ, 105 ਘੰਟੇ ਬਾਅਦ ਬੋਰਵੈੱਲ 'ਚੋਂ ਜ਼ਿੰਦਾ ਬਾਹਰ ਕੱਢਿਆ 10 ਸਾਲਾ ਮਾਸੂਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5 ਦਿਨਾਂ 'ਤੋਂ ਬੋਰਵੈੱਲ 'ਚ ਫਸਿਆ ਸੀ ਬੱਚਾ

Rahul wins battle of life

 

ਛੱਤੀਸਗੜ੍ਹ ਦੇ ਡੂੰਘੇ ਬੋਰਵੈੱਲ 'ਚ ਡਿੱਗੇ ਰਾਹੁਲ ਸਾਹੂ ਨੂੰ ਬਚਾ ਲਿਆ ਗਿਆ ਹੈ। ਫਿਲਹਾਲ ਰਾਹੁਲ ਨੂੰ ਸੁਰੰਗ ਤੋਂ ਬਾਹਰ ਕੱਢ ਕੇ ਐਂਬੂਲੈਂਸ ਤੱਕ ਪਹੁੰਚਾਇਆ ਗਿਆ। ਉਸ ਤੋਂ ਬਾਅਦ ਗ੍ਰੀਨ ਕੋਰੀਡੋਰ ਬਣਾ ਕੇ ਬਿਲਾਸਪੁਰ ਦੇ ਅਪੋਲੋ ਹਸਪਤਾਲ ਭੇਜਿਆ ਗਿਆ।

 

 

ਰਾਹੁਲ ਨੂੰ ਸੁਰੰਗ 'ਚੋਂ ਬਾਹਰ ਕੱਢਦੇ ਸਮੇਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ। ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਨੇ ਰਾਤ ਕਰੀਬ 11:50 ਵਜੇ ਇਸ ਬਾਰੇ ਇੱਕ ਟਵੀਟ ਕੀਤਾ। ਇਸ 'ਚ ਉਨ੍ਹਾਂ ਨੇ ਲਿਖਿਆ ਕਿ ਮੰਨਿਆ ਕਿ ਚੁਣੌਤੀ ਵੱਡੀ ਸੀ ਪਰ ਸਾਡੀ ਟੀਮ ਨੇ ਪੂਰਾ ਜ਼ੋਰ ਲਗਾ ਦਿੱਤਾ।

 

ਜੇ ਰਾਹ ਪਥਰੀਲੇ ਸੀ ਤਾਂ ਸਾਡੇ ਇਰਾਦੇ ਵੀ ਪੱਕੇ ਸੀ। ਸਾਰਿਆਂ ਦੀਆਂ ਦੁਆਵਾਂ ਅਤੇ ਬਚਾਅ ਟੀਮ ਦੇ ਅਣਥੱਕ, ਸਮਰਪਿਤ ਯਤਨਾਂ ਨਾਲ, ਰਾਹੁਲ ਸਾਹੂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਡੀ ਇੱਛਾ ਹੈ ਕਿ ਉਹ ਜਲਦੀ ਤੋਂ ਜਲਦੀ ਪੂਰੀ ਤਰ੍ਹਾਂ ਠੀਕ ਹੋ ਜਾਵੇ।”