ਗੁਰਦਾਸਪੁਰ 'ਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ 5 ਦੋਸ਼ੀ ਗ੍ਰਿਫਤਾਰ
ਮੁਲਜ਼ਮਾਂ ਦੇ ਕਬਜ਼ੇ 'ਚੋਂ ਨਸ਼ੀਲੀਆਂ ਗੋਲੀਆਂ, 1 ਗਲਾਕ, 2 ਮੈਗਜ਼ੀਨ ਅਤੇ 8 ਕਾਰਤੂਸ, 1 ਪਿਸਤੌਲ 32 ਬੋਰ ਬਰਾਮਦ
ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਇੱਕ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਨੈੱਟਵਰਕ ਦੀਆਂ ਤਾਰਾਂ ਅੱਤਵਾਦੀਆਂ ਨਾਲ ਜੁੜੀਆਂ ਹੋਈਆਂ ਹਨ। 12 ਮਈ ਤੋਂ ਸ਼ੁਰੂ ਹੋਈ ਇਸ ਕਾਰਵਾਈ ਵਿਚ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੰਡੀ ਗੋਬਿੰਦਗੜ੍ਹ 'ਚ ਇਕ ਭੱਠੀ 'ਚ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸੇ 6 ਮਜ਼ਦੂਰ
ਇਹ ਜਾਣਕਾਰੀ ਡੀਆਈਜੀ ਨਰਿੰਦਰ ਭਾਰਗਵ ਅਤੇ ਐਸਐਸਪੀ ਹਰੀਸ਼ ਦਿਆਮਾ ਨੇ ਦਿਤੀ। ਫੜੇ ਗਏ ਮੁਲਜ਼ਮਾਂ ਦੇ ਨਾਂ ਗੁਰਪ੍ਰੀਤ ਸਿੰਘ ਉਰਫ ਸਾਜਨ, ਦਲਜੀਤ ਸਿੰਘ, ਰਾਹੁਲ, ਨਿਖਿਲ ਕੁਮਾਰ, ਨੀਰਜ ਜਸਵਾਲ ਉਰਫ ਰੋਮੀ ਦੱਸੇ ਜਾ ਰਹੇ ਹਨ। ਇਨ੍ਹਾਂ ਦੇ ਕਬਜ਼ੇ 'ਚੋਂ 40,65,150 ਨਸ਼ੀਲੀਆਂ ਗੋਲੀਆਂ, 1 ਗਲਾਕ, 2 ਮੈਗਜ਼ੀਨ ਅਤੇ 8 ਕਾਰਤੂਸ, 1 ਪਿਸਤੌਲ 32 ਬੋਰ, 15 ਗ੍ਰਾਮ ਹੈਰੋਇਨ, ਸਵਿਫਟ ਡਿਜ਼ਾਇਰ ਕਾਰ ਅਤੇ 1 ਮੋਟਰਸਾਈਕਲ ਸਪਲੈਂਡਰ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਠਾਨਕੋਟ ਪੁਲਿਸ ਨੂੰ ਮਿਲੀ ਸਫਲਚਾ, ਦੋਹਰਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਕੀਤਾ ਕਾਬੂ