7 ਘੰਟੇ ਵਿਜੀਲੈਂਸ ਦੀ ਪੁੱਛਗਿਛ ਤੋਂ ਬਾਅਦ ਬਾਹਰ ਆਏ ਭਰਤਇੰਦਰ ਸਿੰਘ ਚਹਿਲ, ਕਿਹਾ - ਹਾਈਕੋਰਟ ਦੇ ਹੁਕਮਾਂ ਮੁਤਾਬਿਕ ਮੈਂ ਪੇਸ਼ ਹੋਇਆ ਹਾਂ

ਏਜੰਸੀ

ਖ਼ਬਰਾਂ, ਪੰਜਾਬ

ਵਿਜੀਲੈਂਸ ਅਧਿਕਾਰੀਆਂ ਵਲੋਂ  ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ

photo

 

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਾਰ-ਵਾਰ ਤਲਬ ਕੀਤੇ ਜਾਣ ਤੋਂ ਬਾਅਦ ਪਟਿਆਲਾ ਵਿਜੀਲੈਂਸ ਦਫ਼ਤਰ ਵਿਖੇ ਪੇਸ਼ ਹੋਣ ਲਈ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਅਧਿਕਾਰੀਆਂ ਵਲੋਂ  ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ।

ਵਿਜੀਲੈਂਸ ਦੀ ਪੁੱਛਗਿਛ ਮਗਰੋਂ ਬਾਹਰ ਆਏ ਭਰਤ ਇੰਦਰ ਸਿੰਘ ਚਹਿਲ ਨੇ ਕਿਹਾ ਕਿ ਉਹ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਪੇਸ਼ ਹੋਏ ਹਨ।

ਉਥੇ ਹੀ ਦੂਜੇ ਪਾਸੇ ਐਡਵੋਕੇਟ ਅਰਸ਼ਦੀਪ ਸਿੰਘ ਬਲਿੰਗ ਨੇ ਕਿਹਾ ਕਿ ਹਾਈਕੋਰਟ ਵਲੋਂ ਸੰਮਨ ਭੇਜੇ ਗਏ ਸਨ ਜਿਸ ਤੋਂ ਬਾਅਦ ਅੱਜ ਭਰਤਇੰਦਰ ਸਿੰਘ ਚਹਿਲ ਪੇਸ਼ ਹੋਏ ਹਨ। ਅਜੇ ਵਿਜੀਲੈਂਸ ਅਫ਼ਸਰਾਂ ਨੇ ਕੁੱਝ ਵੀ ਸਾਫ਼ ਨਹੀਂ ਕੀਤਾ ਹੁਣ ਉਹਨਾਂ ਨੂੰ ਅਗਲੀ ਤਾਰੀਕ ਨੂੰ ਬੁਲਾਇਆ ਗਿਆ ਹੈ।

ਪਿਛਲੇ ਕਈ ਮਹੀਨਿਆਂ ਤੋਂ ਵਿਜੀਲੈਂਸ ਟੀਮ ਅਤੇ ਟੈਕਨੀਕਲ ਟੀਮ ਨੇ ਪਟਿਆਲਾ ਦੇ ਸਰਹਿੰਦ ਰੋਡ ‘ਤੇ ਭਰਤ ਇੰਦਰ ਸਿੰਘ ਚਾਹਲ ਵਲੋਂ ਬਣਾਏ ਗਏ ਅਲਕਜ਼ਾਰ ਪੈਲੇਸ ਦੀ ਵੀ ਜਾਂਚ ਕੀਤੀ ਸੀ। ਇਸ ਤੋਂ ਇਲਾਵਾ ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ‘ਤੇ ਬਣ ਰਹੇ ਕਰੋੜਾਂ ਰੁਪਏ ਦੇ ਸ਼ਾਪਿੰਗ ਕੰਪਲੈਕਸ ਦੀ ਵੀ ਪੈਮਾਇਸ਼ ਕੀਤੀ ਗਈ ਸੀ ।