ਬਠਿੰਡਾ ਝੀਲ 'ਚੋਂ ਮਿਲੀ ਵਿਅਕਤੀ ਦੀ ਲਾਸ਼, ਜੇਬ 'ਚੋਂ ਮਿਲੇ ਆਧਾਰ ਕਾਰਡ ਤੋਂ ਹੋਈ ਪਛਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੋਸਟਮਾਰਟਮ ਲਈ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ

photo

 

ਬਠਿੰਡਾ: ਬਠਿੰਡਾ ਦੇ ਗੋਨਿਆਣਾ ਰੋਡ 'ਤੇ ਸਥਿਤ ਝੀਲ ਨੰਬਰ 3 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੇ ਵਰਕਰ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਐੱਨ.ਡੀ.ਆਰ.ਐੱਫ. ਕਰਮਚਾਰੀਆਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਿਸ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਮੈਰਿਜ ਰਿਜ਼ੋਰਟ 'ਚ ਅੱਗ ਲੱਗਣ ਕਾਰਨ ਫਟੇ 3 ਸਿਲੰਡਰ 

ਸੰਸਥਾ ਦੇ ਵਰਕਰਾਂ ਅਨੁਸਾਰ ਲਾਸ਼ ਝੀਲ ਵਿਚ ਦੂਰ ਝਾੜੀਆਂ ਵਿਚ ਫਸੀ ਹੋਈ ਸੀ। ਸਹਾਰਾ ਹੈੱਡਕੁਆਰਟਰ ਵਿਖੇ ਸੂਚਨਾ ਮਿਲਦੇ ਹੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਜੱਗਾ, ਸੰਦੀਪ ਗਿੱਲ, ਰਜਿੰਦਰ ਕੁਮਾਰ ਮੌਕੇ 'ਤੇ ਪਹੁੰਚ ਗਏ। ਝੀਲ 'ਤੇ ਤਾਇਨਾਤ NDRF ਨੇ ਅਪਣਾ ਪੂਰਾ ਸਹਿਯੋਗ ਦਿਤਾ। ਕਿਸ਼ਤੀ ਵਿਚ ਬੈਠ ਕੇ ਸਹਾਰਾ ਟੀਮ ਨੇ ਲਾਸ਼ ਨੂੰ ਬਾਹਰ ਕੱਢਿਆ। ਸਹਾਰਾ ਟੀਮ ਨੇ ਥਰਮਲ ਥਾਣੇ ਨੂੰ ਸੂਚਨਾ ਦਿਤੀ। ਲਾਸ਼ 1 ਦਿਨ ਪੁਰਾਣੀ ਲੱਗਦੀ ਹੈ।

ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ; ਟ੍ਰੈਮ-3 ਟਰੈਕਟਰਾਂ ਦੀ ਰਜਿਸਟ੍ਰੇਸ਼ਨ ਲਈ 30 ਜੂਨ ਤੱਕ ਦੀ ਦਿਤੀ ਇਜਾਜ਼ਤ

ਸਹਾਰਾ ਟੀਮ ਨੇ ਮ੍ਰਿਤਕ ਦੀ ਜੇਬ 'ਚੋਂ ਆਧਾਰ ਕਾਰਡ ਬਰਾਮਦ ਕੀਤਾ। ਜਿਸ ਕਾਰਨ ਉਸਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਹਾਜੀ ਰਤਨ ਰੋਡ ਵਜੋਂ ਹੋਈ ਹੈ।ਸਹਾਰਾ ਟੀਮ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿਤਾ ਹੈ।