Influencer Deepika Luthra : ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਮਿਲੀ ਧਮਕੀ
Influencer Deepika Luthra : ਈਮੇਲ ਕਰ ਕੇ ਭੇਜੀ ਗਈ ਧਮਕੀ
ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਮਿਲੀ ਧਮਕੀ
Influencer Deepika Luthra : ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਮਲ ਕੌਰ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਦੀ ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਧਮਕੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਧਮਕੀ ਦੀਪਿਕਾ ਨੂੰ ਈਮੇਲ ਕਰ ਕੇ ਭੇਜੀ ਗਈ ਹੈ। ਮੇਲ 'ਚ ਲਿਖਿਆ, "ਆਪਣੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੋ।’’ ਦੀਪਿਕਾ ਲੂਥਰਾ ਦੇ ਨਾਲ ਪ੍ਰੀਤ ਜੱਟੀ ਨੂੰ ਵੀ ਧਮਕੀ ਮਿਲੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ’ਚ ਦੀਪਿਕਾ ਲੂਥਰਾ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਗਈ ਸੀ।
(For more news apart from Influencer Deepika Luthra receives threat again News in Punjabi, stay tuned to Rozana Spokesman)