ਐਲ.ਪੀ.ਯੂ. 'ਚ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਸ ਦਾ ਸਮਾਪਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਦਿਨੀਂ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਸ ਦੀ ਸਮਾਪਤੀ ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ 'ਚ ਹੋਈ, ਜਿੱਥੇ ਭਾਰਤ ਦੇ ਸਾਰੇ ਰਾਜਾਂ ਤੋਂ 1500 ਤੋਂ ...

5th Student Olympics National Games

ਜਲੰਧਰ,  ਦੋ ਦਿਨੀਂ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਸ ਦੀ ਸਮਾਪਤੀ ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ 'ਚ ਹੋਈ, ਜਿੱਥੇ ਭਾਰਤ ਦੇ ਸਾਰੇ ਰਾਜਾਂ ਤੋਂ 1500 ਤੋਂ ਜਿਆਦਾ ਕੇ.ਜੀ ਤੋਂ ਲੈ ਕੇ ਪੀ.ਜੀ ਤਕ ਦੇ ਅੰਦਰ 6, 8, 10, 12, 14, 17, 19, 22, 25 ਅਤੇ 28 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। 

ਸਾਰੇ ਉਮਰ ਵਰਗ 'ਚ ਤਾਈਕਵਾਂਡੋ, ਵੁਸ਼ੂ, ਕਿੱਕ ਬਾੱਕਸਿੰਗ, ਰੈਸਲਿੰਗ, ਜੂਡੋ, ਚੈਸ, ਕੈਰਮ, ਯੋਗਾ, ਕਰਾਟੇ ਅਤੇ ਬਾਕਸਿੰਗ ਸਹਿਤ 10 ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਅਪਣੀ ਪ੍ਰਤਿਭਾ ਦਿਖਾਈ। ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਅਪਣੀ-ਅਪਣੀ ਉਮਰ ਵਰਗ ਲਈ 100 ਸੋਨੇ, 100 ਸਿਲਵਰ ਅਤੇ 100 ਕਾਂਸੇ ਦੇ ਮੈਡਲ ਦਿਤੇ ਗਏ।

ਹਰਿਆਣਾ ਪ੍ਰਦੇਸ਼ ਸੱਭ ਤੋਂ ਜਿਆਦਾ ਮੈਡਲ ਪ੍ਰਾਪਤ ਕਰ ਕੇ ਉਵਰਆਲ ਜੇਤੂ ਬਣਿਆ, ਜਦ ਕਿ ਮਹਾਂਰਾਸ਼ਟਰ ਫਰਸਟ ਰਨਰਅਪ ਅਤੇ ਪੰਜਾਬ ਦੂਜਾ ਰਨਰਅਪ ਰਿਹਾ। ਖੇਡਾਂ ਦੇ ਸ਼ੁਰੂਆਤੀ ਦਿਨ ਨੂੰ ਐਲ.ਪੀ.ਯੂ ਦੇ ਡਾਇਰੈਕਟਰ ਜਨਰਲ ਇੰਜ. ਐਚ.ਆਰ ਸਿੰਗਲਾ ਨੇ ਹਰੀ ਝੰਡੀ ਦਿਖਾਈ ਸੀ। ਪੂਣੇ (ਮਹਾਂਰਾਸ਼ਟਰ) ਤੋਂ ਜੱਜਮੈਂਟ ਕਰਨ ਆਈ ਯੋਗਾ ਐਕਸਪਰਟ ਡਾ. ਮਨਾਲੀ ਏ ਦੇਵ, ਜਿਸਨੂੰ ਯੋਗ ਗੁਰੂ ਬਾਬਾ ਰਾਮਦੇਵ ਨੇ ਸਨਮਾਨਤ ਵੀ ਕੀਤਾ ਹੈ,

ਨੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਵੱਖ-ਵੱਖ ਮੁਕਾਬਲਿਆਂ 'ਚ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਮੁੱਲਾਂਕਣ ਕਰ ਰਹੀ ਸੀ, ਉਸ ਸਮੇਂ ਮੈਂ ਵੇਖਿਆ ਕਿ ਇਨ੍ਹਾਂ ਖੇਡਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਅਪਣੇ ਆਪ ਨੂੰ ਹਮੇਸ਼ਾਂ 'ਫਿਟ ਐਂਡ ਫਾਈਨ' ਰੱਖਣਗੇ ਅਤੇ ਨਸ਼ਿਆਂ ਆਦਿ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਗੇ। ਅਸੀਂ ਸਾਰੇ ਸ਼ੁਰੂ ਤੋਂ ਹੀ ਜਾਣਦੇ ਹਾਂ ਕਿ ਇੱਕ ਸਵੱਸਥ ਸ਼ਰੀਰ 'ਚ ਸਵੱਸਥ ਦਿਮਾਗ ਵੱਸਦਾ ਹੈ ਤੇ ਇਸ ਤਰ੍ਹਾਂ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਨਾਲ ਹੀ ਵਿਦਿਆਰਥੀ ਭਾਰਤ ਨੂੰ ਯਕੀਨੀ ਤੌਰ 'ਤੇ ਮਾਣ ਮਹਿਸੂਸ ਕਰਨਗੇ।'