ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਵਲੋਂ ਮੀਟਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਵਰਕਾਮ ਐਂਡ ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੀ ਸੂਬਾ ਵਰਕਿੰਗ ਦੀ ਮੀਟਿੰਗ ਅੱਜ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ...

PoverCom Employees

ਬਠਿੰਡਾ,ਪਾਵਰਕਾਮ ਐਂਡ ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੀ ਸੂਬਾ ਵਰਕਿੰਗ ਦੀ ਮੀਟਿੰਗ ਅੱਜ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਾਥੀ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ,ਵਿਕਰ ਖਾਨ,ਸਿਮਰਨਜੀਤ ਸਿੰਘ, ਸਹਿ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ 6 ਮਹੀਨੇ ਤੋ ਲੈ ਕੇ ਇੱਕ ਸਾਲ ਤੋ ਉਪਰ ਦੀਆਂ ਤਨਖਾਹਾਂ ਹਾਲੇ ਤੱਕ ਨਹੀਂ ਦਿੱਤੀਆਂ ਗਈਆਂ। ਪਾਵਰਕਾਮ ਦੀ ਮੈਨੇਜਮੈਂਟ ਵਲੋਂ ਠੇਕੇਦਾਰਾਂ ਨੂੰ ਟੈਂਡਰ ਦੇ ਕਿ ਸਮਾਂ ਲੰਘਾਇਆ ਜਾ ਰਿਹਾ ਹੈ ਤੇ ਜਦੋਂ ਤਨਖਾਹਾਂ ਦੀ ਮੰਗ ਕੀਤੀ ਗਈ ਤਾਂ ਠੇਕਾ ਕਾਮਿਆਂ ਨੂੰ ਡਿਊਟੀ ਤੋਂ ਕੱਢਣਾ ਸੁਰੂ ਕਰ ਦਿੱਤਾ। 

ਆਗੂਆਂ ਨੇ ਦਸਿਆ ਕਿ ਪਿਛਲੇ ਸਮਿਆਂ ਵਿੱਚ ਡੈਪੂਟੇਸ਼ਨ ਮੈਨੇਜਮੈਂਟ ਨੂੰ ਮਿਲਿਆ ਗਿਆ ਤੇ ਸੰਘਰਸ਼ ਕਰਕੇ ਵੀ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਕਈ ਵਾਰ ਕਿਰਤ ਵਿਭਾਗ ਸੈਕਟਰ 17 ਨੂੰ ਚੰਡੀਗੜ੍ਹ ਆਪਣੀਆਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ। ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਵੀ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਜੇਕਰ ਕੱਢੇ ਕਾਮਿਆਂ ਨੂੰ ਬਹਾਲ ਨਾ ਕੀਤਾ, ਵਰਕਆਰਡਰ ਜਾਰੀ ਨਾ ਕੀਤੇ, ਤਨਖਾਹਾਂ 6 ਮਹੀਨੇ ਤੋਂ ਰੁਕੀਆਂ ਜਾਰੀ ਨਾ ਕੀਤੀਆਂ,

ਹੋਏ ਹਾਦਸਿਆਂ ਨੂੰ ਮੁਆਵਜਾ ਨਾ ਦਿੱਤਾ ਤਾਂ ਜੰਥੇਬੰਦੀ ਵਲੋਂ ਜੋਨ ਪੱਧਰੀ ਧਰਨੇ ਦਿੱਤੇ ਜਾਣਗੇ । ਇਸ ਮੌਕੇ ਸੂਬਾ ਸਲਾਹਕਾਰ ਜਗਦੀਸ਼ ਕੁਮਾਰ, ਕੁਲਦੀਪ ਸਿੰਘ, ਲਲਿਤ ਕੁਮਾਰ, ਬੂਟਾ ਸਿੰਘ, ਸ਼ੇਰ ਸਿੰਘ, ਰਾਜਿੰਦਰ ਸਿੰਘ, ਪ੍ਰਗਟ ਸਿੰਘ, ਮਨਜੀਤ ਸਿੰਘ, ਪਾਲ ਸਿੰਘ, ਜਸਵੰਤ ਸਿੰਘ, ਵਿੱਕੀ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਰਾਜੇਸ਼ ਕੁਮਾਰ, ਭਗਵੰਤ ਸਿੰਘ, ਲਖਵੀਰ ਸਿੰਘ, ਰਮੇਸ਼ ਕੁਮਾਰ, ਕਾਬਲ ਸਿੰਘ, ਆਦਿ ਸਾਥੀ ਸ਼ਾਮਿਲ ਹੋਏ।