ਪੰਚਾਇਤ ਤਲਵੰਡੀ ਭੂੰਗੇਰੀਆ ਨੇ ਤਿਆਰ ਕਰਵਾਇਆ ਮਿੰਨੀ ਫ਼ਾਇਰ ਬ੍ਰਿਗੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਤਲਵੰਡੀ ਭੂੰਗੇਰੀਆ ਦੀ ਗ੍ਰਾਮ ਨੇ ਪਿੰਡ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਪਿੰਡ ਵਿਚ ਫ਼ਾਇਰ ਬ੍ਰਿਗੇਡ ਬਣਾਈ ਜਾਵੇ।  ਪਿੰਡ ਦੀ ਸਰਪੰਚ ....

Mini Fire Brigade

ਮੋਗਾ, : ਪਿੰਡ ਤਲਵੰਡੀ ਭੂੰਗੇਰੀਆ ਦੀ ਗ੍ਰਾਮ ਨੇ ਪਿੰਡ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਪਿੰਡ ਵਿਚ ਫ਼ਾਇਰ ਬ੍ਰਿਗੇਡ ਬਣਾਈ ਜਾਵੇ। 
ਪਿੰਡ ਦੀ ਸਰਪੰਚ ਬਲਵਿੰਦਰ ਕੌਰ ਅਤੇ ਨਿਹਾਲ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤ ਯੂਨੀਅਨ ਨੇ ਸਮੁੱਚੀ ਪੰਚਾਇਤ ਵਿਚ ਮਤਾ ਪਾਸ ਕਰ ਕੇ ਪੰਚਾਇਤੀ ਫ਼ੰਡ ਨਾਲ 2 ਲੱਖ 65 ਹਜ਼ਾਰ ਦੀ ਲਾਗਤ ਨਾਲ ਮਿੰਨੀ ਫ਼ਾਇਰ ਬ੍ਰਿਗੇਡ ਤਿਆਰ ਕਰ ਕੇ ਅੱਜ ਸਮੁੱਚੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਸਪੁਰਦ ਕੀਤੀ।

ਇਸ ਮੌਕੇ ਸਰਪੰਚ ਨਿਹਾਲ ਸਿੰਘ ਨੇ ਕਿਹਾ ਕਿ ਕਣਕ ਦੀ ਵਾਢੀ ਸਮੇਂ ਅਚਾਨਕ ਹੀ ਅੱਗ ਲਗਦੀ ਹੈ ਜਿਸ ਨਾਲ ਕਣਕ ਦਾ ਹਰ ਸਾਲ ਕਾਫ਼ੀ ਨੁਕਸਾਨ ਹੁੰਦਾ ਹੈ। ਇਸ ਵੱਡੀ ਸਮੱਸਿਆ ਲਈ ਪੰਚਾਇਤ ਨੇ ਮਿੰਨੀ ਫ਼ਾਇਰ ਬ੍ਰਿਗੇਡ ਵਾਟਰ ਟੈਂਕ ਤਿਆਰ ਕਰਵਾਇਆ ਹੈ ਜੋ ਆਉਣ ਵਾਲੇ ਸਮੇਂ ਵਿਚ ਕਿਸਾਨ ਵੀਰਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਸਰਪੰਚ ਬਲਵਿੰਦਰ ਕੌਰ, ਗੁਰਚਰਨ ਸਿੰਘ ਨੰਬਰਦਾਰ, ਅਮਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਬਿੱਕਰ ਸਿੰਘ ਪੰਚ, ਬੂਟਾ ਸਿੰਘ ਪੰਚ, ਅਮਰ ਸਿੰਘ ਪੰਚ, ਜਲੋਰ ਸਿੰਘ ਪੰਚ, ਸੁਖਦੇਵ  ਸਿੰਘ ਪੰਚ, ਕਾਲੀ ਭੁੱਲਰ, ਮੰਦਰ ਸਿੰਘ ਆਦਿ ਹਾਜ਼ਰ ਸਨ।