ਨਗਰ ਨਿਗਮ ਨੇ ਲਾਏ 100 ਤੋਂ ਵੱਧ ਪੌਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ ਚੰਡੀਗੜ੍ਹ ਵਲੋਂ ਬਾਰਸ਼ ਦੇ ਮੌਸਮ ਤਹਿਤ ਵਾਰਡ ਨੰ: 3 ਅਤੇ ਵਾਰਡ ਨੰ: 9 'ਚ ਪੌਦੇ ਲਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਵਾਰਡ ਨੰਬਰ ...

Municipal Corporation Planting Trees

ਚੰਡੀਗੜ੍ਹ : ਨਗਰ ਨਿਗਮ ਚੰਡੀਗੜ੍ਹ ਵਲੋਂ ਬਾਰਸ਼ ਦੇ ਮੌਸਮ ਤਹਿਤ ਵਾਰਡ ਨੰ: 3 ਅਤੇ ਵਾਰਡ ਨੰ: 9 'ਚ ਪੌਦੇ ਲਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਵਾਰਡ ਨੰਬਰ 3 ਦੀ ਕਾਂਗਰਸੀ ਕੌਂਸਲਰ ਸ੍ਰੀਮਤੀ ਗੁਰਬਖ਼ਸ਼ ਰਾਵਤ ਸਾਬਕਾ ਡਿਪਟੀ ਮੇਅਰ ਨੇ ਅਪਣੇ ਵਾਰਡ ਸੈਕਟਰ 40 'ਚ ਪੌਦੇ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਨਿਗਮ ਦੇ ਬਾਗ਼ਬਾਨੀ ਵਿਭਾਗ ਦੇ ਐਕਸੀਅਨ ਕ੍ਰਿਸ਼ਨ ਪਾਲ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਸੈਕਟਰ 22 ਦੇ ਕੌਂਸਲਰ ਵਾਰਡ ਨੰ: 9 ਦੇ ਰਵੀਕਾਂਤ ਸ਼ਰਮਾ ਨੇ ਵੀ ਨਿੰਮ ਤੇ ਹੋਰ ਹਰੇ ਭਰੇ ਪੌਦੇ ਲਾ ਕੇ ਮੁਹਿੰਮ ਸ਼ੁਰੂ ਕੀਤੀ।ਐਸ.ਏ.ਐਸ.ਨਗਰ, (ਸੁਖਦੀਪ ਸਿੰਘ ਸੋਈਂ) : ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਨੌਜਵਾਨਾਂ ਵਲੋਂ ਯੁਵਕ ਸੇਵਾਵਾਂ ਕਲੱਬਾਂ ਦੇ ਰੂਪ ਵਿਚ ਭਰਵਾਂ ਹੁੰਗਾਰਾ ਦਿਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਸੰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਯੁਵਕ ਸੇਵਾਵਾਂ ਕਲੱਬ ਗੀਗੇਮਾਜਰਾ ਅਤੇ ਹੁਲਕਾ ਵਲੋਂ ਘਰ-ਘਰ ਹਰਿਆਲੀ ਮੁਹਿੰਮ ਦੇ ਟੀਚਿਆਂ ਦੀ ਪ੍ਰਾਪਤੀ ਲਈ ਇਨ੍ਹਾਂ ਪਿੰਡਾਂ ਵਿਚ 300 ਤੋਂ ਵੱਧ ਬੂਟੇ ਲਾਏ ਗਏ।

ਇਸ ਮੌਕੇ ਵਿਭਾਗ ਦੀਆਂ ਹੋਰਨਾਂ ਗਤੀਵਿਧੀਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਕਲੱਬ ਦੇ ਮਨਜੀਤ ਸਿੰਘ, ਜਗਦੀਸ਼ ਸਿੰਘ, ਗੁਰਪੰੀਤ ਬੈਂਸ, ਦਲਬੀਰ ਸਿੰਘ, ਹਰਕਿਰਤ ਸਿੰਘ, ਜਸਵੀਰ ਸਿੰਘ, ਗੁਰਸੇਵਕ ਸਿੰਘ, ਜਸਬੀਰ ਸਿੰਘ, ਸੰਤ ਸਿੰਘ ਵਲੋਂ ਸੰੀਮਤੀ ਰੁਪਿੰਦਰ ਕੌਰ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਨੌਜਵਾਨਾਂ ਨੇ ਅਹਿਦ ਕੀਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸੰਭਾਲ ਵੀ ਕਰਨਗੇ।