ਕਿਸਾਨਾਂ ਦੇ ਹੱਸਦੇ ਚਿਹਰੇ ਕਾਂਗਰਸ ਨੂੰ ਮਨਜ਼ੂਰ ਨਹੀਂ: ਬ੍ਰਹਮਪੁਰਾ
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਰਾਜਨੀਤੀ ਦਾ ਉਹ ਨਾਮ ਹੈ ਜਿਸਨੂੰ ਪੰਜਾਬ ਵਿਚ “ਮਾਝੇ ਦੇ ਜਰਨੈਲ“ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸ਼ੋਮਣੀ ਅਕਾਲੀ ਦਲ...
ਤਰਨ ਤਾਰਨ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਰਾਜਨੀਤੀ ਦਾ ਉਹ ਨਾਮ ਹੈ ਜਿਸਨੂੰ ਪੰਜਾਬ ਵਿਚ “ਮਾਝੇ ਦੇ ਜਰਨੈਲ“ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਸਾਥੀ ਵੀ ਮੰਨੇ ਜਾਂਦੇ ਹਨ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਪਣੇ ਸਿਆਸੀ ਜੀਵਨ ਕਾਲ ਦੌਰਾਨ ਚਾਰ (4) ਵਾਰ ਵਿਧਾਇਕ ਤੇ ਦੋ (2) ਵਾਰ ਮੰਤਰੀ ਰਹੇ ਅਤੇ ਮੌਜੂਦਾ ਸਮੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਵੀ ਹਨ ਪਰ ਜੇਕਰ ਦੇਖਿਆ ਜਾਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਸਮਾਂ ਹੋਵੇਗਾ ਜਦੋਂ ਬ੍ਰਹਮਪੁਰਾ ਨੇ ਆਪਣੇ ਹਲਕੇ ਤੋਂ ਦੂਰੀ ਬਣਾਈ ਹੋਵੇ।
ਇਸ ਸਮੇਂ ਦੌਰਾਨ ਹੁਣ ਵੀ ਬ੍ਰਹਮਪੁਰਾ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿੱਚ ਹਰ ਦਿਨ ਵਾਂਗ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਹਨ ਜੋ ਹਲਕੇ ਦੇ ਲੋਕਾਂ ਵੱਲੋਂ ਵੀ ਭਰਵਾਂ ਸਹਿਯੋਗ ਅਤੇ ਸਤਿਕਾਰ ਮਿਲਦਾ ਆ ਰਿਹਾ ਹੈ।ਇਥੇ ਦੱਸਣਯੋਗ ਹੈ ਕਿ ਸਾਂਸਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਲੋਕ ਸਭਾ ਵਿੱਚ ਵੀ ਕ?ੀ ਵਾਰ ਪੰਜਾਬ ਦੇ ਕਿਸਾਨਾਂ ਪ੍ਰਤੀ ਮੁੱਦਾ ਉਠਾਇਆ ਗਿਆ ਜੋਂ ਬੀਤੇ ਦਿਨੀਂ ਮਲੋਟ “ਕਿਸਾਨ ਕਲਿਆਣ ਰੈਲੀ'' ਜਿਸਨੂੰ “ਧੰਨਵਾਦ ਰੈਲੀ“ ਵਜੋਂ ਵੀ ਪ੍ਰਚਾਰਿਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਪ੍ਰਤੀ “ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ“ ਨੂੰ ਲਾਗੂ ਕਰਨ ਅਤੇ ਝੋਨਾ ਆਦਿ ਫ਼ਸਲਾਂ ਤੇ “ਐਮ.ਐਸ.ਪੀ ਦੇ ਕੀਤੇ ਵਾਧੇ ਦੇ ਐਲਾਨ ਤੋਂ ਬਾਅਦ ਸਮੂਹ ਕਿਸਾਨ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।ਬ੍ਰਹਮਪੁਰਾ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮਲੋਟ ਵਿਖੇ ਰੱਖੀ ਗਈ “ਕਿਸਾਨ ਕਲਿਆਣ ਰੈਲੀ“ ਵਿੱਚ ਕਿਸਾਨਾਂ ਵੱਲੋਂ ਰਿਕਾਰਡ ਤੋੜ ਇਕੱਠ ਨੂੰ ਦੇਖਦਿਆਂ ਵਿਰੋਧੀਆਂ ਦੇ 'ਛੱਕੇ ਛੁਡਉਗੇ ਜੋ ਇਸ ਗੱਲ ਦਾ ਸਪੱਸ਼ਟ ਪ੍ਰਤੱਖ ਹੈ ਕਿ ਕਿਸਾਨ ਭਾਈਚਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਦੇ ਇਸ ਦਲੇਰ ਅਤੇ ਨਿਰਣਾਇਕ ਫੈਸਲੇ ਦਾ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਅਤੇ ਸੁਆਗਤ ਕੀਤਾ। ਇਸ ਰੈਲੀ ਵਿੱਚ ਸਮੂਹ ਪੰਜਾਬ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ।ਇਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸੂਬੇ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਆਖਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਗੰਭੀਰ ਹੈ
ਜਿਸਦਾ ਟੀਚਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ। ਉਨ੍ਹਾਂ ਅੱਗੇ ਇਹ ਵੀ ਆਖਿਆ ਕਿ “ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਪੰਜਾਬ ਦੇ ਲੋਕਾਂ ਤੋਂ ਅਜਿਹਾ ਪਿਆਰ ਮਿਲਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਟੁੱਟ ਗਠਜੋੜ ਕਾਰਨ ਪੰਜਾਬ ਦੀ ਮਿੱਟੀ ਨਾਲ ਜੁੜਨ ਦਾ ਮੌਕਾ ਮਿਲਿਆ ਕਿਉਂਕਿ ਇਸ ਸੂਬੇ ਦਾ ਸਰਹੱਦੀ ਖੇਤਰਾਂ ਦੀ ਸੁਰੱਖਿਆ 'ਚ ਵੀ ਅਹਿਮ ਯੋਗਦਾਨ ਹੈ, ਖ਼ਾਸਕਰ ਸਭਿਆਚਾਰਕ ਤੇ ਖੇਤੀਬਾੜੀ ਖੇਤਰ 'ਚ ਪੰਜਾਬ ਦਾ ਡੰਕਾ ਪੂਰੀ ਦੁਨੀਆ ਵਿੱਚ ਪ੍ਰਫੁੱਲਿਤ ਹੈ।