ਐਡਵੋਕੇਟ ਆਨੰਦ ਅਤੇ ਸ਼ੁਭਰਾ ਸਿੰਘ ਹਾਈ ਕੋਰਟ ਵਿਚ ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ
ਕਰਮਚਾਰੀ ਅਤੇ ਸਿਖਲਾਈ, ਵਿਭਾਗ ਦੇ ਆਦੇਸ਼ ਤਹਿਤ ਕੀਤੀ ਜਾਂਦੀ ਇਹ ਨਿਯੁਕਤੀ ਤਿੰਨ ਸਾਲਾਂ ਲਈ ਹੁੰਦੀ ਹੈ।
Punjab Haryana High Court
ਚੰਡੀਗੜ੍ਹ, 14 ਜੁਲਾਈ (ਨੀਲ ਭਾਲਿੰਦਰ ਸਿੰਘ): ਐਡਵੋਕੇਟ ਰਾਜੀਵ ਆਨੰਦ ਅਤੇ ਸ਼ੁਭਰਾ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 'ਦਿੱਲੀ ਸਪੈਸ਼ਲ ਪੁਲਿਸ ਸਥਾਪਨਾ' ਅਤੇ ਸੀਬੀਆਈ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਸਰਕਾਰੀ ਵਕੀਲ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨਿਯੁਕਤ ਕੀਤਾ ਗਿਆ ਹੈ।
ਕਰਮਚਾਰੀ ਅਤੇ ਸਿਖਲਾਈ, ਵਿਭਾਗ ਦੇ ਆਦੇਸ਼ ਤਹਿਤ ਕੀਤੀ ਜਾਂਦੀ ਇਹ ਨਿਯੁਕਤੀ ਤਿੰਨ ਸਾਲਾਂ ਲਈ ਹੁੰਦੀ ਹੈ। ਆਨੰਦ ਬੀਐਸਐਫ਼ ਦੇ ਸਾਬਕਾ ਅਧਿਕਾਰੀ ਹਨ ਅਤੇ ਉਹ ਚੰਡੀਗੜ੍ਹ ਲਈ ਵਧੀਕ ਸਰਕਾਰੀ ਵਕੀਲ ਅਤੇ ਹਾਈ ਕੋਰਟ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਵਧੀਕ ਸਰਕਾਰੀ ਪਲੀਡਰ (ਸੀਨੀਅਰ ਪੈਨਲ) ਵੀ ਹਨ। ਸ਼ੁਭਰਾ ਸਿੰਘ ਇਸ ਸਮੇਂ ਹਰਿਆਣਾ ਸਰਕਾਰ ਨਾਲ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਅ ਰਹੇ ਹਨ।