ਪਿੰਡ ਕੁਰੜ ਵਿਖੇ ਬਜ਼ੁਰਗ ਜੋੜਾ ਚੜਿ੍ਹਆ ਪਾਣੀ ਦੀ ਟੈਂਕੀ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਕੁਰੜ ਵਿਖੇ ਬਜ਼ੁਰਗ ਜੋੜਾ ਚੜਿ੍ਹਆ ਪਾਣੀ ਦੀ ਟੈਂਕੀ 'ਤੇ

image

ਮਹਿਲਕਲਾਂ, 14 ਜੁਲਾਈ (ਗੁਰਮੁੱਖ ਸਿੰਘ ਹਮੀਦੀ) : ਨੇੜਲੇ ਪਿੰਡ ਕੁਰੜ ਵਿਖੇ ਦਲਿਤ ਪ੍ਰਵਾਰ ਨਾਲ ਸਬੰਧਤ ਅਮਰ ਸਿੰਘ ਅਤੇ ਮਲਕੀਤ ਕੌਰ ਨੇ ਥਾਣਾ ਠੁੱਲੀਵਾਲ ਦੀ ਪੁਲਿਸ ਵਲੋਂ ਇਨਸਾਫ਼ ਨਾ ਦਿਤੇ ਜਾਣ ਦੇ ਰੋਸ ਵਜੋਂ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਉਪਰ ਚੜ੍ਹ ਕੇ ਪੁਲਿਸ ਪ੍ਰਸ਼ਾਸਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ | 
ਇਸ ਮੌਕੇ ਅਮਰ ਸਿੰਘ, ਮਲਕੀਤ ਕੌਰ, ਮੇਲਾ ਸਿੰਘ, ਅਮਨਦੀਪ ਕੌਰ, ਅਵਤਾਰ ਸਿੰਘ ਨੇ ਕਿਹਾ ਕਿ ਜ਼ਮੀਨ ਪਿਛਲੇ ਸਮੇਂ ਤੋਂ ਵਾਹ ਰਹੇ ਹਾਂ ਪਰ ਬੀਤੀ ਰਾਤ ਇਕ ਵਿਅਕਤੀ ਵਲੋਂ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਯਤ ਵਜੋਂ ਝੋਨਾ ਲਗਾ ਦਿਤਾ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਪੁਲਿਸ ਥਾਣਾ ਠੁੱਲੀਵਾਲ ਵਿਖੇ ਦੋਵਾਂ ਧਿਰਾਂ ਵਿਚ ਕਈ ਵਾਰ ਸਮਝੌਤਾ ਹੋ ਚੁਕਿਆ ਹੈ ਪਰ ਹੁਣ ਸਾਨੂੰ ਫਿਰ ਮੁੜ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਥਾਣਾ ਠੁੱਲੀਵਾਲ ਅੰਦਰ ਲਿਖਤੀ ਤੌਰ ਤੇ ਦਰਖ਼ਾਸਤ ਦੇ ਕੇ ਇਨਸਾਫ਼ ਦੇਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਕਿਸੇ ਵੀ ਅਧਿਕਾਰੀ ਨੇ ਸਾਨੂੰ ਇਨਸਾਫ਼ ਦੇਣ ਵਲ ਕੋਈ ਧਿਆਨ ਨਹੀਂ ਦਿਤਾ ਜਿਸ ਕਰ ਕੇ ਅੱਜ ਸਾਨੂੰ ਦੁਖੀ ਹੋ ਕੇ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਉਪਰ ਚੜ੍ਹ ਕੇ ਇਨਸਾਫ਼ ਲੈਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤਕ ਪੁਲਸ ਪ੍ਰਸ਼ਾਸਨ ਵਲੋਂ ਸਾਨੂੰ ਇਨਸਾਫ਼ ਨਹੀਂ ਦਿਤਾ ਜਾਂਦਾ | ਥਾਣਾ ਮੁਖੀ ਬਲਜੀਤ ਸਿੰਘ ਢਿਲੋਂ ਵਲੋਂ ਰੋਸ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਅਤੇ ਪੰਚਾਇਤ ਨਾਲ ਗੱਲਬਾਤ ਕਰ ਕੇ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ | 
14---2ਈ