ਸਿੱਖਾਂ ਨੂੰ ਹਿੰਦੂਤਵੀ ਪਾਣ ਚਾੜ੍ਹ ਕੇ ਭਗਵੇਂ ਰੰਗ ’ਚ ਰੰਗਣ ਲਈ ਆਰਐਸਐਸ ਵਲੋਂ ਪੂਰੀ ਤਿਆਰੀ : ਜਥੇਦਾ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਾਂ ਨੂੰ ਹਿੰਦੂਤਵੀ ਪਾਣ ਚਾੜ੍ਹ ਕੇ ਭਗਵੇਂ ਰੰਗ ’ਚ ਰੰਗਣ ਲਈ ਆਰਐਸਐਸ ਵਲੋਂ ਪੂਰੀ ਤਿਆਰੀ : ਜਥੇਦਾਰ ਕਰਤਾਰਪੁਰ

image

ਬਲਬੇੜਾ/ਡਕਾਲਾ, 14 ਜੁਲਾਈ (ਗੁਰਸੇਵਕ ਸਿੰਘ ਕਰਹਾਲੀ ਸਾਹਿਬ) : ਪਿਛਲੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਸਵ: ਬਲਜੀਤ ਕੌਰ ਤੁਲਸੀ ਦੀ ਲਿਖੀ ਪੁਸਤਕ ਦਾ ਰਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਣ ਤੋਂ ਬਾਅਦ ਜਦੋਂ ਇਹ ਖ਼ਬਰ ਅਖ਼ਬਾਰਾਂ ਅਤੇ ਮੀਡੀਆ ਰਾਹੀਂ ਲੋਕਾਂ ਦੀ ਨਜ਼ਰੀਂ ਪਈ ਤਾਂ ਸਮੁੱਚੇ ਸਿੱਖ ਜਗਤ ਨਾਲ ਸਬੰਧ ਰੱਖਣ ਵਾਲੇ ਪੰਥਕ ਹਲਕਿਆਂ ਅਤੇ ਸਿੱਖ ਬੁੱਧੀਜੀਵੀਆਂ ਵਿਚ ਇਸ ਵਿਵਾਦਤ ਪੁਸਤਕ ਦੇ ਆਉਣ ਨਾਲ ਚਰਚਾ ਦੀ ਜੰਗ ਸ਼ੁਰੂ ਹੋ ਗਈ ਹੈ। 
ਜਦੋਂ ਇਹ ਸਾਰੇ ਮਸਲੇ ਦੀ ਜਾਣਕਾਰੀ ਲੈਣ ਸਬੰਧੀ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵਿਵਾਦਤ ਧਾਰਮਕ ਪੁਸਤਕ ਛਾਪ ਕੇ ਆਰ ਐੱਸ ਐੱਸ ਅਤੇ ਹਿੰਦੂਤਵੀ ਸਿੱਖ ਵਿਰੋਧੀ ਤਾਕਤਾਂ ਦਾ ਸਿੱਖੀ ਸਿਧਾਂਤਾਂ ਤੇ ਸਿੱਧਾ ਹਮਲਾ ਹੈ। ਇਸ ਮੌਕੇ ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਉਹ ਸਖ਼ਤ ਸ਼ਬਦਾਂ ਵਿਚ ਇਸ ਪੁਸਤਕ ਦੀ ਪੁਰਜ਼ੋਰ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਜਮਾਤ ਆਰ ਐੱਸ ਐੱਸ ਦੇ ਇਸ਼ਾਰਿਆਂ ਤੇ ਲੋਕਾਂ ਅੰਦਰ ਬਣੀ ਭਾਈਚਾਰਕ ਸਮਾਜਕ ਸਾਂਝ ਨੂੰ ਪਾੜਨ ਦੇ ਲਈ   ਹਿੰਦੂਤਵੀ ਤਾਕਤਾਂ ਅਜਿਹੀਆਂ ਮਨਘੜਤ ਪੁਸਤਕਾਂ ਲਿਖ ਕੇ ਵਿਲੱਖਣ ਹੋਂਦ ਰਖਣ ਵਾਲੇ ਸਿੱਖਾਂ ਨੂੰ ਭਗਵੇਂ ਰੰਗ ਵਿਚ ਰੰਗਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਜੋ ਕਿ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿਤੀਆਂ ਜਾਣਗੀਆਂ।