ਵੋਟਾਂ ਲਈ ਸੌਦਾ ਸਾਧ ਦਾ ਨਾਮ ਸਿਆਸਤਦਾਨਾਂ ਅਤੇ ਸਰਕਾਰ ਨੇ ਕਟਵਾਇਆ : ਜਥੇਦਾਰ

ਏਜੰਸੀ

ਖ਼ਬਰਾਂ, ਪੰਜਾਬ

ਵੋਟਾਂ ਲਈ ਸੌਦਾ ਸਾਧ ਦਾ ਨਾਮ ਸਿਆਸਤਦਾਨਾਂ ਅਤੇ ਸਰਕਾਰ ਨੇ ਕਟਵਾਇਆ : ਜਥੇਦਾਰ

image

'ਜਥੇਦਾਰ' ਵਲੋਂ ਸਮੂਹ ਸਿੱਖ ਸੰਗਠਨਾਂ ਨੂੰ  ਆਵਾਜ਼ ਬੁਲੰਦ ਕਰਨ ਦੀ ਅਪੀਲ

ਅੰਮਿ੍ਤਸਰ, 14 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰ ਸੰਮੇਲਨ ਵਿਚ ਦੋਸ਼ ਲਾਇਆ ਕਿ ਸੌਦਾ ਸਾਧ ਦਾ ਨਾਮ ਐਫ਼ ਆਈ ਆਰ ਵਿਚੋਂ ਸਰਕਾਰ ਨੇ ਕੱਟ ਦਿਤਾ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰੇਦਾਰਾਂ ਦੀਆਂ ਵੋਟਾਂ ਲਈਆਂ ਜਾ ਸਕਣ |
ਇਸ ਸਬੰਧੀ 'ਜਥੇਦਾਰ' ਨੇ ਸਿੱਖ ਸੰਗਠਨਾਂ ਨੂੰ  ਤਾਅਨਾ ਮਾਰਦਿਆਂ ਕਿਹਾ ਕਿ ਛੋਟੇ-ਮੋਟੇ ਮਸਲਿਆਂ ਤੇ ਉਹ ਧਰਨੇ ਲਾ ਦਿੰਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਉਹ ਦੜ ਵਟ ਗਏ ਹਨ | 'ਜਥੇਦਾਰ' ਨੇ ਸਰਕਾਰ ਦੀ ਇਸ ਕਾਰਵਾਈ ਵਿਰੁਧ ਸਮੂਹ ਪੰਥਕ ਸੰਗਠਨਾਂ ਤੇ ਪੰਥ ਦਰਦੀਆਂ ਨੂੰ  ਹੁਕਮਰਾਨਾਂ ਵਿਰੁਧ ਆਵਾਜ਼ ਬੁਲੰਦ ਕਰਨ ਲਈ ਜ਼ੋਰ ਦਿਤਾ ਹੈ  | ਉਨ੍ਹਾਂ ਦਸਿਆ ਕਿ ਸੌਦਾ ਸਾਧ ਦਾ ਨਾਮ ਕੱਟਣ ਵਿਰੁਧ ਕਲ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ 
ਜਥੇਬੰਦੀਆਂ ਦੀ ਅਹਿਮ ਬੈਠਕ ਸੱਦ ਲਈ ਹੈ ਜਿਸ ਵਿਚ ਖ਼ਾਸ ਐਲਾਨ ਕੀਤਾ ਜਾਵੇਗਾ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਸਲਾ ਬੜਾ ਸੰਵੇਦਨਸ਼ੀਲ ਹੈ, ਕਿਸੇ ਵੀ ਰਾਜਸੀ ਦਲ ਤੇ ਸਿਆਸਤਦਾਨਾਂ ਨੂੰ  ਰਾਜਨੀਤੀ ਨਹੀਂ ਕਰਨੀ ਚਾਹੀਦੀ ਸਗੋਂ ਦੋਸ਼ੀ ਬੇਨਕਾਬ ਕਰਨੇ ਚਾਹੀਦੇ ਹਨ |  ਉਨ੍ਹਾਂ ਦੋਸ਼ ਲਾਇਆ ਕਿ ਐਫ ਆਈ ਆਰ ਨੰਬਰ 128 ਸੌਦਾ ਸਾਧ ਦਾ ਨਾਮ ਨਵੀ ਸਿੱਟ ਵਲੋਂ ਕੱਟਿਆ ਗਿਆ ਹੈ | 'ਜਥੇਦਾਰ' ਮੁਤਾਬਕ ਇਹ ਕਾਰਵਾਈ ਚੁੱਪ-ਚਾਪ ਕੀਤੀ ਗਈ  |