ਮਨਾਲੀ 'ਚ ਪੰਜਾਬੀ ਮੁੰਡਿਆਂ ਦਾ ਸ਼ਰਮਿੰਦਗੀ ਭਰਿਆ ਕਾਰਾ, ਮਾਮੂਲੀ ਵਿਵਾਦ ਨੂੰ ਲੈ ਕੇ ਕੱਢੀਆਂ ਤਲਵਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਲਵਾਰਾਂ ਨਾਲ ਲੋਕਾਂ ਹਮਲਾ ਕਰਨ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਗਿਆ। 

Shameful Movement of Punjabi boys in Manali

ਸ਼ਿਮਲਾ: ਕੋਰੋਨਾ ਨਿਯਮਾਂ ਵਿਚ  ਢਿੱਲ ਦੇਣ ਤੋਂ ਬਾਅਦ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚ ਰਹੇ ਹਨ। ਇਸ ਦੌਰਾਨ ਮਨਾਲੀ ਵਿੱਚ ਪੰਜਾਬ ਦੇ ਸੈਲਾਨੀਆਂ ਦਾ ਸ਼ਰਮਨਾਕ ਕਾਰਾ ਵੇਖਣ ਨੂੰ ਮਿਲਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸੈਲਾਨੀ ਤਲਵਾਰਾਂ ਲਹਿਰਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਰਾਤ 10 ਵਜੇ ਦੱਸੀ ਜਾ ਰਹੀ ਹੈ। ਓਵਰਟੇਕਿੰਗ ਦੀ ਘਟਨਾ ਤੋਂ ਬਾਅਦ, ਇਨ੍ਹਾਂ ਯਾਤਰੀਆਂ ਨੇ ਸੜਕ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਘਟਨਾ ਮਨਾਲੀ ਥਾਣੇ ਤੋਂ ਕੁਝ ਦੂਰੀ ‘ਤੇ ਵਾਪਰੀ।

ਜਾਣਕਾਰੀ ਅਨੁਸਾਰ  ਪੰਜਾਬ ਦੇ ਸੈਲਾਨੀਆਂ  ਦੀ ਕਾਰ ਟ੍ਰੈਫਿਕ ਦੇ ਵਿਚਕਾਰ ਓਵਰਟੇਕ ਕਰ ਰਹੀ ਸੀ। ਇਸੇ ਦੌਰਾਨ ਅੱਗੇ ਤੋਂ ਵੀ ਇਕ ਕਾਰ ਆ ਗਈ। ਇਸ ਤੋਂ ਬਾਅਦ ਦੋਵਾਂ ਕਾਰ ਮਾਲਕਾਂ ਦਰਮਿਆਨ ਵਿਵਾਦ ਸ਼ੁਰੂ ਹੋ ਗਿਆ। ਵਿਵਾਦ ਦੇ ਦੌਰਾਨ, ਪੰਜਾਬ ਤੋਂ ਆਏ ਸੈਲਾਨੀਆਂ ਨੇ ਕਾਰ ਵਿਚੋਂ ਤਲਵਾਰਾਂ ਕੱਢ ਕੇ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ। 

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਪੰਜਾਬੀ ਸੈਲਾਨੀ  ਹੱਥਾਂ ਵਿਚ ਤਲਵਾਰਾਂ ਲੈ ਕੇ ਸੜਕ ਦੇ ਵਿਚਕਾਰ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੇ ਦੂਜੇ ਸਾਥੀਆਂ ਨੂੰ ਵੀ ਬੁਲਾਉਣ ਲਈ ਫੋਨ ਕਰ  ਕਰਦੇ ਹਨ। ਐਸ ਪੀ ਕੁੱਲੂ, ਗੁਰਦੇਵ ਸ਼ਰਮਾ ਨੇ ਦੱਸਿਆ ਕਿ ਚਾਰ ਸੈਲਾਨੀਆਂ ਨੂੰ ਮਨਾਲੀ  ਵਿਚ ਦੂਜੇ ਸੈਲਾਨੀਆਂ ਤੇ ਤਲਵਾਰਾਂ ਨਾਲ ਲੋਕਾਂ ਹਮਲਾ ਕਰਨ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਗਿਆ।