ਜਲੰਧਰ 'ਚ ਨੌਜਵਾਨ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਲਾਸ਼ ਸੂਏ 'ਚੋਂ ਬਰਾਮਦ
ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
Young girl shot dead in Jalandhar, body recovered from needleYoung girl shot dead in Jalandhar, body recovered from needle
ਜਲੰਧਰ ( ਸੁਸ਼ੀਨ ਹੰਸ ਤੇ ਨਿਸ਼ਾ ਸ਼ਰਮਾ) ਜਲੰਧਰ ਵਿੱਚ ਦਿਨ ਦਿਹਾੜੇ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਥਾਣਾ ਮਕਸੂਦਾਂ ਦੇ ਅੰਦਰ ਆਉਂਦੇ ਪਿੰਡ ਰਾਇ ਪੁਰ ਬੱਲਾਂ ਦੇ ਨਜ਼ਦੀਕ ਸੂਏ ਵਿਚੋਂ ਲੜਕੀ ਦੀ ਲਾਸ਼ ਬਰਾਮਦ ਹੋਈ ਹੈ।
ਪ੍ਰਾਪਤ ਜਾਂਣਕਾਰੀ ਅਨੁਸਾਰ ਕੁੱਝ ਲੋਕਾਂ ਵੱਲੋਂ ਕੁੜੀ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੜਕੀ ਤੇ ਗੋਲੀਆਂ ਚਲਾਉਣ ਤੋਂ ਬਾਅਦ ਲਾਸ਼ ਨੂੰ ਸੂਏ ਵਿਚ ਸੁੱਟ ਦਿੱਤੀ ਗਈ ਜਿਸਨੂੰ ਬਰਾਮਦ ਕਰ ਲਿਆ ਗਿਆ।
ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮ੍ਰਿਤਕ ਲੜਕੀ ਦੀ ਉਮਰ ਕਰੀਬ 20-22 ਸਾਲ ਦੱਸੀ ਜਾ ਰਹੀ ਹੈ। । ਪੁਲਿਸ ਵੱਲੋਂ ਗੋਲੀ ਚੱਲਣ ਤੋਂ ਬਾਅਦ ਪਿਸਤੌਲ 'ਚੋਂ ਨਿਕਲਿਆ ਰੌਂਦ ਵੀ ਮੌਕੇ ਤੋਂ ਬਰਾਮਦ ਕਰ ਲਿਆ ਗਿਆ।