ਪੰਜਾਬ ਦੇ ਨਗਰ ਨਿਗਮਾਂ ਵਿਚ 141 ਤਬਾਦਲੇ, ਸਿਵਲ-ਇਲੈਕਟ੍ਰੀਕਲ ਇੰਜੀਨੀਅਰ ਤੋਂ ਲੈ ਕੇ STP, MTP ਤੱਕ ਬਦਲੇ
ਡਾਇਰੈਕਟਰ ਪਬਲਿਕ ਬਾਡੀ ਵਿਭਾਗ ਨੇ ਪੰਜਾਬ ਦੇ 141 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇੱਥੋਂ ਉਧਰ ਜਾਣ ਦੇ ਹੁਕਮ ਜਾਰੀ ਕੀਤੇ ਹਨ।
Transfers
ਚੰਡੀਗੜ੍ਹ - ਪੰਜਾਬ ਸਰਕਾਰ ਨੇ ਨਗਰ ਨਿਗਮਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਹਨ। ਸਰਕਾਰ ਨੇ ਜਲੰਧਰ, ਲੁਧਿਆਣਾ, ਫਗਵਾੜਾ, ਕਪੂਰਥਲਾ, ਅਬੋਹਰ, ਬਠਿੰਡਾ, ਮੋਗਾ, ਮੋਹਾਲੀ, ਹੁਸ਼ਿਆਰਪੁਰ, ਪਟਿਆਲਾ, ਅੰਮ੍ਰਿਤਸਰ, ਬਟਾਲਾ ਅਤੇ ਪਠਾਨਕੋਟ ਨਗਰ ਨਿਗਮਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਐਮਟੀਪੀ, ਐਸਟੀਪੀ ਤੋਂ ਇੰਸਪੈਕਟਰ ਦੀਆਂ ਅਸਾਮੀਆਂ ਵਿਚ ਤਬਦੀਲ ਕੀਤੀ ਹੈ। ਡਾਇਰੈਕਟਰ ਪਬਲਿਕ ਬਾਡੀ ਵਿਭਾਗ ਨੇ ਪੰਜਾਬ ਦੇ 141 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇੱਥੋਂ ਉਧਰ ਜਾਣ ਦੇ ਹੁਕਮ ਜਾਰੀ ਕੀਤੇ ਹਨ।